ਪੁਲੀਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ
ਕੇਂਦਰੀ ਦਿੱਲੀ ਦੇ ਰਾਜ ਪਾਰਕ ਇਲਾਕੇ ਵਿੱਚ ਗਸ਼ਤ ਦੌਰਾਨ ਲੁੱਟ-ਖੋਹ ਕਰਨ ਵਾਲੇ ਨੇ ਦਿੱਲੀ ਪੁਲੀਸ ਦੇ ਕਾਂਸਟੇਬਲ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਪੁਲੀਸ ਨੇ ਮੁਲਜ਼ਮ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ...
Advertisement
ਕੇਂਦਰੀ ਦਿੱਲੀ ਦੇ ਰਾਜ ਪਾਰਕ ਇਲਾਕੇ ਵਿੱਚ ਗਸ਼ਤ ਦੌਰਾਨ ਲੁੱਟ-ਖੋਹ ਕਰਨ ਵਾਲੇ ਨੇ ਦਿੱਲੀ ਪੁਲੀਸ ਦੇ ਕਾਂਸਟੇਬਲ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਪੁਲੀਸ ਨੇ ਮੁਲਜ਼ਮ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਕਾਂਸਟੇਬਲ ਵਿਕਾਸ ਰੁਟੀਨ ਗਸ਼ਤ ’ਤੇ ਸੀ। ਰਿਕਸ਼ਾ ਚਾਲਕ ਮੁਹੰਮਦ ਕਮਾਲ ਨੇ ਉਸ ਕੋਲ ਪਹੁੰਚ ਕੇ ਦੱਸਿਆ ਕਿ ਇੱਕ ਨੌਜਵਾਨ ਨੇ ਘੋੜੇ ਵਾਲੀ ਗਲੀ ਗਊਸ਼ਾਲਾ ਰੋਡ ਨੇੜੇ ਉਸ ਨੂੰ ਲੁੱਟ ਲਿਆ। ਕਾਂਸਟੇਬਲ ਕਮਲ ਦੇ ਨਾਲ ਘਟਨਾ ਸਥਾਨ ’ਤੇ ਗਿਆ। ਉਥੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਚਾਕੂ ਨਾਲ ਹਮਲਾ ਕਰਕੇ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ। ਮੁਲਾਜ਼ਮ ਨੇ ਪੁਲੀਸ ਸਟੇਸ਼ਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਘੋੜੇ ਵਾਲੀ ਗਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਮੁਲਜ਼ਮ ਜਿਸ ਦੀ ਪਛਾਣ ਰਿਤਿਕ ਵਜੋਂ ਹੋਈ। ਉਹ ਕਿਸ਼ਨ ਗੰਜ ਦਾ ਰਹਿਣ ਵਾਲਾ ਹੈ।
Advertisement
Advertisement
×

