ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਿਤਕ ਇਕੱਤਰਤਾ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਨੂੰ ਸੁਰਜੀਤ ਕਰਨ ਦਾ ਸਵਾਗਤ ਕੀਤਾ
ਪੁਸਤਕ ਰਿਲੀਜ਼ ਕਰਦੇ ਹੋਏ ਬਲਬੀਰ ਮਾਧੋਪੁਰੀ ਤੇ ਹੋਰ।
Advertisement

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵੱਲੋਂ ਇੱਥੇ ਸੁਰਜੀਤ ਭਵਨ, ਨੇੜੇ ਮਾਤਾ ਸੁੰਦਰੀ ਕਾਲਜ, ਆਈਟੀਓ ਵਿੱਚ ਸਾਹਿਤਕ ਇਕੱਤਰਤਾ ਕਰਵਾਈ ਗਈ। ਮੰਚ ਦੇ ਪ੍ਰਧਾਨ ਰੂਪ ਸਿੰਘ ਨਾਵਲਕਾਰ ਨੇ ਸਵਾਗਤ ਕੀਤਾ। ਵਿਸ਼ੇਸ਼ ਮਹਿਮਾਨ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਸੁਰਜੀਤ ਭਵਨ ਵਿੱਚ ਇਸ ਮੰਚ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਮੰਚ ਨੂੰ ਬਹੁਤ ਬਹੁਤ ਮੁਬਾਰਕਬਾਦ। ਵਿਸ਼ੇਸ਼ ਮਹਿਮਾਨ ਵੱਜੋਂ ਡਾ. ਮੋਨਿਕਾ ਸ਼ਰਮਾ ਨੇ ਹਾਜ਼ਰੀ ਭਰੀ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਨੇ ਆਪਣੀ ਕਹਾਣੀ ‘ਅੱਗ’ ਨਾਲ ਅਤੇ ਕਾਰੀਆ ਪ੍ਰਭਜੋਤ ਕੌਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਕੱਤਰਤਾ ’ਚ ਰੰਗ ਬੰਨ੍ਹਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨਿਵੇਕਲੀਆਂ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ ਅਤੇ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੇ ਵੀ ਆਪਣੇ ਵੱਡਮੁਲੇ ਵਿਚਾਰਾਂ ਦੀ ਸਾਂਝ ਕੀਤੀ। ਇਕੱਤਰਤਾ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਮਨਜੀਤ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ) ਨੇ ਪੜ੍ਹੀਆਂ ਗਈਆਂ ਰਚਨਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਜਿੱਥੇ ਹੋਰਨਾਂ ਸਭਾਵਾਂ ਵਿੱਚ ਸਰਗਰਮੀਆਂ ਘੱਟ ਹੀ ਵੇਖਣ ਨੂੰ ਮਿਲ ਰਹੀਆਂ ਹਨ, ਉੱਥੇ ਇਸ ਮੰਚ ਦਾ ਹੋਂਦ ਵਿੱਚ ਆਉਣਾ ਆਪਣੇ ਆਪ ’ਚ ਸ਼ਲਾਘਾਯੋਗ ਕਦਮ ਹੈ ਅਤੇ ਭਵਿੱਖ ਵਿੱਚ ਇਸ ਤੋਂ ਹੋਰ ਵਧੇਰੇ ਚੰਗੇ ਉਪਰਾਲਿਆਂ ਦੀ ਆਸ ਬਰਕਰਾਰ ਹੈ। ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਨੇ ਕੀਤਾ। ਇਸ ਮੰਚ ਦਾ ਮੂਲ ਮਕਸਦ ਸਾਹਿਤ ਦੀ ਸੇਵਾ ਕਰਨਾ ਹੈ ਅਤੇ ਭਵਿੱਖ ਵਿੱਚ ਅਗਲੇਰੀਆਂ ਸਾਹਿਤਕ ਮਿਲਣੀਆਂ ਦੌਰਾਨ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਮੰਚ ਦੇ ਖਜ਼ਾਨਚੀ ਮਿਸਰਦੀਪ ਭਾਟੀਆ ਨੇ ਧੰਨਵਾਦ ਕੀਤਾ। ਇਸ ਮੌਕੇ ਮੰਚ ਦੇ ਮੀਤ ਪ੍ਰਧਾਨ ਰਮੇਸ਼ ਬੋਰਾ, ਜੁਆਇੰਟ ਸਕੱਤਰ ਡਾ. ਮਨਦੀਪ ਸਿੰਘ, ਕਾਰਜਕਾਰੀ ਮੈਂਬਰ ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਲਖਵੰਤ ਸਿੰਘ, ਐਡਵੋਕੇਟ ਦੀਪਇੰਦਰ ਸਿੰਘ ਬਾਹਰੀ, ਇਗਨੂੰ ਦੇ ਉਰਦੂ ਵਿਭਾਗ ਮੁਖੀ ਡਾ. ਧਰਮਵੀਰ ਸਿੰਘ, ਸੁਭਾਸ਼ ਅਖਿਲ, ਮਲਿਆਲਮ ਸਾਹਿਤਕਾਰ ਡਾ. ਰਤਨਾ, ਅੰਗਰੇਜ਼ੀ ਕਵਿੱਤਰੀ ਮਨਜੀਤ ਕੌਰ ਤੋਂ ਇਲਾਵਾ ਕਈ ਹੋਰ ਸਾਹਿਤਕਾਰਾਂ, ਕਵੀਆਂ, ਚਿੰਤਕਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।

ਸੰਤ ਸਿਪਾਹੀ ਵਿਚਾਰ ਮੰਚ ਦੀ ਇਕੱਤਰਤਾ

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਸੰਤ ਸਿਪਾਹੀ ਵਿਚਾਰ ਮੰਚ ਦਿੱਲੀ ਵੱਲੋਂ ਇੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨੇਤਾ ਜੀ ਨਗਰ ਵਿੱਚ ਐਤਵਾਰ ਨੂੰ ‘ਮਾਸਿਕ ਪੰਜਾਬੀ ਸਭਾ’ ਕਰਵਾਈ ਗਈ। ਇਸ ਇਕੱਤਰਤਾ ਦਾ ਏਜੰਡਾ ਸ਼ਹੀਦੀ ਸਾਕਾ ਚਮਕੌਰ ਸਾਹਿਬ, ਸਾਕਾ ਸਰਹੰਦ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਰਚਨਾਵਾਂ ਪੇਸ਼ ਕਰਨ ਦਾ ਪ੍ਰੋਗਰਾਮ ਸੀ। ਉਪਰੋਕਤ ਏਜੰਡੇ ਅਨੁਸਾਰ ਸੁਲੱਖਣ ਸਿੰਘ, ਸਤਵੰਤ ਕੌਰ ਮਠਾੜੂ, ਸਤਨਾਮ ਕੌਰ ਸੱਤੇ, ਹਜ਼ੂਰ ਸਿੰਘ ਮਜੀਠੀਆ, ਮਨਜੀਤ ਸਿੰਘ ਗਰਚਾ, ਗੁਰਚਰਨ ਸਿੰਘ ‘ਚਰਨ’ ਅਤੇ ਮੰਚ ਦੇ ਕੋਆਰਡੀਨੇਟਰ ਹਰੀ ਸਿੰਘ ਮਥਾਰੂ ਨੇ ਆਪੋ-ਆਪਣੀਆਂ ਕਵਿਤਾਵਾਂ ਰਾਹੀਂ ਸਮਾਂ ਬੰਨ੍ਹਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ ਨੇ ਵੀ ਵਿਚਾਰ ਰੱਖੇ। ਮੰਚ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਵਿਤਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ 22 ਦਸੰਬਰ ਨੂੰ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿੱਚ ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਹੋਣ ਵਾਲੇ ਗੁਰਬਾਣੀ ਕੰਠ ਦੇ ਵਿਸ਼ੇਸ਼ ਸਮਾਗਮ ’ਚ ਸ਼ਾਮਲ ਹੋਣ ਦੀ ਬੇਨਤੀ ਕੀਤੀ।

Advertisement

Advertisement
Show comments