PM Modi China Visit: ਇਸੇ ਮਹੀਨੇ ਚੀਨ ਤੇ ਜਪਾਨ ਦਾ ਦੌਰਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਚੀਨ ਅਤੇ ਜਪਾਨ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ। ਹਾਲਾਂਕਿ ਇਸ ਦੌਰੇ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਹੋਵੇਗਾ। ਦੱਸ ਦਈਏ ਕਿ ਮੋਦੀ ਹੁਣ ਤੱਕ 5 ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ 2015 ਵਿੱਚ ਪਹਿਲੀ ਵਾਰ ਚੀਨ ਗਏ ਸਨ। ਇਸ ਤੋਂ ਬਾਅਦ ਉਹ ਸਤੰਬਰ 2016, ਸਤੰਬਰ 2017, ਅਪਰੈਲ 2018 ਅਤੇ ਜੂਨ 2018 ਵਿੱਚ ਚੀਨ ਗਏ ਸਨ।
ਸੰਭਵ ਤੌਰ ’ਤੇ ਮੋਦੀ ਪਹਿਲਾਂ 29 ਅਗਸਤ ਨੂੰ ਜਪਾਨ ਜਾਣਗੇ ਅਤੇ ਆਪਣੇ ਜਪਾਨੀ ਹਮਰੁਤਬਾ ਨਾਲ ਸਿਖਰ ਵਾਰਤਾ ਵਿਚ ਹਿੱਸਾ ਲੈਣਗੇ। ਉਸ ਤੋਂ ਬਾਅਦ ਉਹ ਚੀਨ ਜਾ ਕੇ ਐਸਸੀਓ ਚੋਟੀ ਕਾਨਫਰੰਸ ਵਿਚ ਹਿੱਸਾ ਲੈਣਗੇ।
ਸ੍ਰੀ ਮੋਦੀ ਅਤੇ ਚੀਨੀ ਸਦਰ ਸ਼ੀ ਜਿਨਪਿੰਗ ਆਖਰੀ ਵਾਰ ਅਕਤੂਬਰ 2024 ਵਿੱਚ ਮਿਲੇ ਸਨ। ਦੋਵਾਂ ਵਿਚਕਾਰ ਲਗਭਗ 50 ਮਿੰਟ ਤੱਕ ਹੋਈ ਗੱਲਬਾਤ ਵਿੱਚ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ ਸੀ।
ਅਮਰੀਕਾ ਵੱਲੋਂ ਟੈਰਿਫ ਲਗਾਉਣ ਅਤੇ ਵਪਾਰ ਸਮਝੌਤੇ 'ਤੇ ਦਬਾਅ ਦੇ ਵਿਚਕਾਰ ਪੀਐਮ ਮੋਦੀ ਦਾ ਇਹ ਦੌਰਾ ਮਹੱਤਵਪੂਰਨ ਹੋ ਸਕਦਾ ਹੈ।