ਪ੍ਰਧਾਨ ਮੰਤਰੀ ਨੇ ‘ਨਕਲੀ ਯਮੁਨਾ’ ਕਰਕੇ ਆਪਣਾ ਛੱਠ ਪੂਜਾ ਤੇ ਸੂਰਜ ਅਰਘ ਦਾ ਪ੍ਰੋਗਰਾਮ ਰੱਦ ਕੀਤਾ: ‘ਆਪ’
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਕਲੀ ਯਮੁਨਾ ਕਾਰਨ ਛੱਟ ਪੂਜਾ ਅਤੇ ਸੂਰਜ ਨੂੰ ਅਰਘ ਦੇਣ ਦਾ ਪ੍ਰੋਗਰਾਮ ਰੱਦ ਕੀਤਾ ਗਿਆ। ਦਿੱਲੀ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਐਕਸ ਉੱਪਰ...
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਕਲੀ ਯਮੁਨਾ ਕਾਰਨ ਛੱਟ ਪੂਜਾ ਅਤੇ ਸੂਰਜ ਨੂੰ ਅਰਘ ਦੇਣ ਦਾ ਪ੍ਰੋਗਰਾਮ ਰੱਦ ਕੀਤਾ ਗਿਆ।
ਦਿੱਲੀ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਐਕਸ ਉੱਪਰ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਾਸੂਦੇਵ ਘਾਟ ’ਤੇ ਬਣੀ ‘ਨਕਲੀ ਯਮੁਨਾ’ ’ਤੇ ਛੱਠ ਪੂਜਾ ਅਤੇ ਸੂਰਜ ਅਰਘ ਦੇਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਲੀਡਰਸ਼ਿਪ ਇਸ ਗੱਲੋਂ ਸ਼ਰਮਿੰਦਾ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪ੍ਰਦੂਸ਼ਣ ’ਤੇ ਧੋਖਾਧੜੀ ਮਾਮਲੇ ਵਿਚ ਸੋਸ਼ਲ ਮੀਡੀਆ ’ਤੇ ਵਿਆਪਕ ਤੌਰ ’ਤੇ ਬੇਨਕਾਬ ਹੋ ਗਈ ਹੈ। ਉਨ੍ਹਾਂ ਲਿਖਿਆ ਕਿ ਕਲਪਨਾ ਕਰੋ ਕਿ ਬਿਹਾਰ ਚੋਣਾਂ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ, ਪ੍ਰਧਾਨ ਮੰਤਰੀ ਜਨਤਕ ਤੌਰ ’ਤੇ ਛੱਠ ਨਹੀਂ ਮਨਾ ਸਕੇ ਅਤੇ ਵੀਡੀਓ ਅਤੇ ਫੋਟੋਆਂ ਨਹੀਂ ਫੈਲਾ ਸਕੇ।
ਸੌਰਭ ਨੇ ਦਾਅਵਾ ਕੀਤਾ, "ਮੈਨੂੰ ਲੱਗਦਾ ਹੈ ਕਿ ਇਸਨੂੰ ਆਖ਼ਰੀ ਸਮੇਂ 'ਤੇ ਰੱਦ ਕਰ ਦਿੱਤਾ ਗਿਆ, ਇਸ ਲਈ ਪੀਐਮਓ ਲਈ ਕਿਸੇ ਹੋਰ ਜਗ੍ਹਾ ਦੀ ਯੋਜਨਾ ਬਣਾਉਣ ਵਿੱਚ ਬਹੁਤ ਦੇਰ ਹੋ ਗਈ ਸੀ।’’ ਇਸ ਤੋਂ ਪਹਿਲਾਂ ਸੌਰਭ ਭਾਰਦਵਾਜ ਨੇ ਯਮੁਨਾ ਕਿਨਾਰੇ ਉਹ ਹਿੱਸਾ ਦਿਖਾਇਆ ਜਿੱਥੇ ਵੱਖਰੇ ਤੌਰ ’ਤੇ ਅਰਘ ਦੇਣ ਦੇ ਪ੍ਰਬੰਧ ਕੀਤੇ ਗਏ ਸਨ।

