ਡਿਊਟੀ ਦਾ ਸਮਾਂ ਵਧਾਉਣ ਖ਼ਿਲਾਫ਼ ਨਿੱਤਰੇ ਪਾਇਲਟ
Follow court order or face contempt for stalling new pilot fatigue rule, pilots’ body to DGCA ਭਾਰਤੀ ਪਾਇਲਟਾਂ ਦੀ ਫੈਡਰੇਸ਼ਨ (ਐਫਆਈਪੀ) ਨੇ ਅੱਜ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਉਡਾਣ ਭਰਨ ਵਾਲੇ ਪਾਇਲਟਾਂ ਦੇ ਨਵੇਂ ਡਿਊਟੀ ਨਿਯਮ ਤੇ ਆਰਾਮ ਕਰਨ ਦੇ ਮਾਪਦੰਡਾਂ ਨੂੰ ਲਾਗੂ ਕਰਨ ਵਿਚ ਹਵਾਈ ਕੰਪਨੀਆਂ ਨੂੰ ਕੋਈ ਛੋਟ ਨਾ ਦੇਣ। ਐਫਆਈਪੀ ਨੇ ਕਿਹਾ ਹੈ ਕਿ ਇਸ ਸਬੰਧੀ ਛੋਟ ਦੇਣ ਵਾਲੇ ਕਿਸੇ ਵੀ ਹੁਕਮ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਅਦਾਲਤ ਦੇ ਨਿਯਮਾਂ ਦਾ ਉਲੰਘਣ ਹੋਵੇਗਾ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਡੀਜੀਸੀਏ ਨੂੰ ਡਿਊਟੀ ਨਿਯਮਾਂ ਦੇ ਇਨ੍ਹਾਂ ਮਾਪਦੰਡਾਂ ਨੂੰ ਲਾਗੂ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਹਵਾਈ ਕੰਪਨੀਆਂ ਨੇ ਵੀ ਇਨ੍ਹਾਂ ਨੂੰ ਲਾਗੂ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਸੀ। ਇਨ੍ਹਾਂ ਮਾਪਦੰਡਾਂ ਨੂੰ ਦੋ ਪੜਾਵਾਂ ਹੇਠ ਲਾਗੂ ਕੀਤਾ ਜਾ ਰਿਹਾ ਹੈ। ਪਹਿਲਾ ਪੜਾਅ ਇਸ ਸਾਲ ਜੁਲਾਈ ਤੋਂ ਲਾਗੂ ਹੋ ਗਿਆ ਹੈ। ਇਸ ਤਹਿਤ ਹਫਤਾਵਾਰੀ ਆਰਾਮ ਕਰਨ ਦਾ ਸਮਾਂ ਵਧਾ ਕੇ 48 ਘੰਟੇ ਕਰਨ ਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਛੇ ਤੋਂ ਘਟਾ ਕੇ ਦੋ ਕਰਨਾ ਸ਼ਾਮਲ ਸੀ। ਪਾਇਲਟਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਉਡਾਣ ਭਰਨ ਦੇ ਸਖਤ ਨਿਯਮਾਂ ਕਾਰਨ ਕੰਮ ਕਰਨਾ ਔਖਾ ਹੋ ਗਿਆ ਹੈ। ਇਸ ਤੋਂ ਪਹਿਲਾਂ ਹਵਾਈ ਕੰਪਨੀਆਂ ਨੇ ਪਾਇਲਟਾਂ ਦੀ ਡਿਊਟੀ ਵੀ ਵਧਾ ਦਿੱਤੀ ਸੀ।
