ਇਤਰਾਜ਼ਯੋਗ ਵੀਡੀਓ ਰਿਕਾਰਡ ਕਰਨ ’ਤੇ ਪਾਇਲਟ ਗ੍ਰਿਫ਼ਤਾਰ
ਲੁਕਵੇਂ ਕੈਮਰੇ ਦੀ ਵਰਤੋਂ ਕਰ ਕੇ ਇੱਕ ਔਰਤ ਦੀ ਇਤਰਾਜ਼ਯੋਗ ਵੀਡੀਓ ਰਿਕਾਰਡ ਕਰਨ ਦੇ ਦੋਸ਼ ਵਿੱਚ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਇਲਟ ਮੋਹਿਤ ਪ੍ਰਿਯਦਰਸ਼ੀ ਨੂੰ ਲਾਈਟਰ ਵਰਗੇ ਕੈਮਰੇ ਰਾਹੀਂ ਇੱਕ ਔਰਤ ਦੀ ਕਥਿਤ ਗੁਪਤ ਵੀਡੀਓ ਬਣਾ ਰਿਹਾ ਸੀ। ਮੁਲਜ਼ਮ ਉੱਤਰ...
Advertisement
ਲੁਕਵੇਂ ਕੈਮਰੇ ਦੀ ਵਰਤੋਂ ਕਰ ਕੇ ਇੱਕ ਔਰਤ ਦੀ ਇਤਰਾਜ਼ਯੋਗ ਵੀਡੀਓ ਰਿਕਾਰਡ ਕਰਨ ਦੇ ਦੋਸ਼ ਵਿੱਚ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਇਲਟ ਮੋਹਿਤ ਪ੍ਰਿਯਦਰਸ਼ੀ ਨੂੰ ਲਾਈਟਰ ਵਰਗੇ ਕੈਮਰੇ ਰਾਹੀਂ ਇੱਕ ਔਰਤ ਦੀ ਕਥਿਤ ਗੁਪਤ ਵੀਡੀਓ ਬਣਾ ਰਿਹਾ ਸੀ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਤੋਂ ਕੈਮਰੇ ਨਾਲ ਫਿੱਟ ਲਾਈਟਰ ਦੇ ਆਕਾਰ ਵਿੱਚ ਇੱਕ ਡਿਵਾਈਸ ਬਰਾਮਦ ਕੀਤੀ ਹੈ। ਦਿੱਲੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੇਖਿਆ ਕਿ ਕਥਿਤ ਦੋਸ਼ੀ ਨੇ ਸ਼ਨੀ ਬਾਜ਼ਾਰ ਵਿੱਚ ਉਸ ਦੀ ਸਹਿਮਤੀ ਤੋਂ ਬਿਨਾਂ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ। ਕਥਿਤ ਦੋਸ਼ੀ ਨੇ ਅਪਰਾਧ ਕਬੂਲ ਕੀਤਾ ਅਤੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ‘ਨਿੱਜੀ ਸੰਤੁਸ਼ਟੀ’ ਲਈ ਵੀਡੀਓ ਰਿਕਾਰਡ ਕਰ ਰਿਹਾ ਸੀ।
Advertisement
Advertisement