ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਿਆਲਾ ਕੋਰਟ ਸੋਮਵਾਰ ਨੂੰ ਚੈਤਨਯਾਨੰਦ ਸਰਸਵਤੀ ਦੀ ਜ਼ਮਾਨਤ ਪਟੀਸ਼ਨ ’ਤੇ ਕਰੇਗਾ ਸੁਣਵਾਈ

ਚੈਤਨਯਾਨੰਦ ਸਰਸਵਤੀ ਨੂੰ ਲੈ ਕੇ ਚੱਲ ਰਹੇ ਛੇੜਖਾਨੀ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ ਰਾਹੀਂ ਉਸ ਨੇ ਜ਼ਬਤ ਮੈਮੋ ਦੀ ਕਾਪੀ ਦੀ ਮੰਗ ਕੀਤੀ ਸੀ। ਚੈਤਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ...
ਫਾਈਲ ਫੋਟੋ।
Advertisement

ਚੈਤਨਯਾਨੰਦ ਸਰਸਵਤੀ ਨੂੰ ਲੈ ਕੇ ਚੱਲ ਰਹੇ ਛੇੜਖਾਨੀ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ ਰਾਹੀਂ ਉਸ ਨੇ ਜ਼ਬਤ ਮੈਮੋ ਦੀ ਕਾਪੀ ਦੀ ਮੰਗ ਕੀਤੀ ਸੀ।

ਚੈਤਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ (JMFC) ਅਨਿਮੇਸ਼ ਕੁਮਾਰ ਨੇ ਇਸ ਮਾਮਲੇ ’ਚ ਅਗਲਾ ਹੁਕਮ 14 ਅਕਤੂਬਰ ਤੱਕ ਲਈ ਰਾਖਵਾਂ ਰੱਖਿਆ ਹੈ।

Advertisement

ਉਸ ਦੇ ਵਕੀਲ ਮਨੀਸ਼ ਗਾਂਧੀ ਨੇ ਦਲੀਲ ਦਿੱਤੀ ਕਿ BNSS ਦੇ ਅਧੀਨ ਉਨ੍ਹਾਂ ਨੂੰ ਸੀਜ਼ਰ ਮੈਮੋ ਦੀ ਕਾਪੀ ਲੈਣ ਦਾ ਅਧਿਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦਸਤਾਵੇਜ਼ ਹੋਰ ਕੇਸਾਂ ਵਿੱਚ ਪੁਲੀਸ ਵੱਲੋਂ ਗਲਤ ਢੰਗ ਨਾਲ ਵਰਤੇ ਜਾ ਸਕਦੇ ਹਨ।

ਸਰਕਾਰੀ ਵਕੀਲ ਨੇ ਚੈਤਨਯਾਨੰਦ ਦੀ ਅਰਜ਼ੀ ਦਾ ਵਿਰੋਧ ਕੀਤਾ। ਕੋਰਟ ਨੇ ਪੁਲੀਸ ਨੂੰ ਹੁਕਮ ਦਿੱਤਾ ਕਿ ਇਸ ਅਰਜ਼ੀ ’ਤੇ ਢੁਕਵਾਂ ਜਵਾਬ ਦਿੱਤਾ ਜਾਵੇ।

ਇਸੇ ਦਿਨ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨ ਨੇ ਜ਼ਮਾਨਤ ਦੀ ਅਰਜ਼ੀ ਸੁਣਵਾਈ ਲਈ SJ ਦੀਪਤੀ ਦੇਵੇਸ਼ ਨੂੰ ਭੇਜੀ। ਇੱਕ ਹੋਰ ਜੱਜ ਨੇ ਬੇਲ ਸੁਣਵਾਈ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।

ਦੱਸ ਦਈਏ ਕਿ ਚੈਤਨਯਾਨੰਦ ਨੂੰ 3 ਅਕਤੂਬਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ। ਉਸ ’ਤੇ ਵਸੰਤ ਕੁੰਜ ਦੇ ਇੱਕ ਸਿੱਖਿਆ ਸੰਸਥਾਨ ਵਿੱਚ 17 ਲੜਕੀਆਂ ਨਾਲ ਛੇੜਖਾਨੀ ਕਰਨ ਦਾ ਦੋਸ਼ ਹੈ।

ਉਹ 27 ਸਤੰਬਰ ਨੂੰ ਆਗਰਾ ਤੋਂ ਗ੍ਰਿਫ਼ਤਾਰ ਹੋਇਆ ਸੀ ਅਤੇ 28 ਸਤੰਬਰ ਨੂੰ 5 ਦਿਨਾਂ ਦੀ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਉਸ ਦੀ ਪਿਛਲੀ ਅਰਜ਼ੀ, ਜੋ ਕਿ ਆਰਥਿਕ ਧੋਖਾਧੜੀ ਦੇ ਕੇਸ ਵਿੱਚ ਪਹਿਲਾਂ ਤੋਂ ਜਮਾਨਤ ਲਈ ਸੀ, ਕੋਰਟ ਨੇ ਖਾਰਜ ਕਰ ਦਿੱਤੀ ਸੀ।

Advertisement
Tags :
bail pleaChaitanyananandChaitanyananand SaraswatiPatiala CourtPunjabi TribunePunjabi Tribune Latest NewsPunjabi Tribune Newsਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments