ਪਟਿਆਲਾ ਕੋਰਟ ਸੋਮਵਾਰ ਨੂੰ ਚੈਤਨਯਾਨੰਦ ਸਰਸਵਤੀ ਦੀ ਜ਼ਮਾਨਤ ਪਟੀਸ਼ਨ ’ਤੇ ਕਰੇਗਾ ਸੁਣਵਾਈ
ਚੈਤਨਯਾਨੰਦ ਸਰਸਵਤੀ ਨੂੰ ਲੈ ਕੇ ਚੱਲ ਰਹੇ ਛੇੜਖਾਨੀ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ ਰਾਹੀਂ ਉਸ ਨੇ ਜ਼ਬਤ ਮੈਮੋ ਦੀ ਕਾਪੀ ਦੀ ਮੰਗ ਕੀਤੀ ਸੀ। ਚੈਤਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ...
ਚੈਤਨਯਾਨੰਦ ਸਰਸਵਤੀ ਨੂੰ ਲੈ ਕੇ ਚੱਲ ਰਹੇ ਛੇੜਖਾਨੀ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ ਰਾਹੀਂ ਉਸ ਨੇ ਜ਼ਬਤ ਮੈਮੋ ਦੀ ਕਾਪੀ ਦੀ ਮੰਗ ਕੀਤੀ ਸੀ।
ਚੈਤਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ (JMFC) ਅਨਿਮੇਸ਼ ਕੁਮਾਰ ਨੇ ਇਸ ਮਾਮਲੇ ’ਚ ਅਗਲਾ ਹੁਕਮ 14 ਅਕਤੂਬਰ ਤੱਕ ਲਈ ਰਾਖਵਾਂ ਰੱਖਿਆ ਹੈ।
ਉਸ ਦੇ ਵਕੀਲ ਮਨੀਸ਼ ਗਾਂਧੀ ਨੇ ਦਲੀਲ ਦਿੱਤੀ ਕਿ BNSS ਦੇ ਅਧੀਨ ਉਨ੍ਹਾਂ ਨੂੰ ਸੀਜ਼ਰ ਮੈਮੋ ਦੀ ਕਾਪੀ ਲੈਣ ਦਾ ਅਧਿਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦਸਤਾਵੇਜ਼ ਹੋਰ ਕੇਸਾਂ ਵਿੱਚ ਪੁਲੀਸ ਵੱਲੋਂ ਗਲਤ ਢੰਗ ਨਾਲ ਵਰਤੇ ਜਾ ਸਕਦੇ ਹਨ।
ਸਰਕਾਰੀ ਵਕੀਲ ਨੇ ਚੈਤਨਯਾਨੰਦ ਦੀ ਅਰਜ਼ੀ ਦਾ ਵਿਰੋਧ ਕੀਤਾ। ਕੋਰਟ ਨੇ ਪੁਲੀਸ ਨੂੰ ਹੁਕਮ ਦਿੱਤਾ ਕਿ ਇਸ ਅਰਜ਼ੀ ’ਤੇ ਢੁਕਵਾਂ ਜਵਾਬ ਦਿੱਤਾ ਜਾਵੇ।
ਇਸੇ ਦਿਨ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨ ਨੇ ਜ਼ਮਾਨਤ ਦੀ ਅਰਜ਼ੀ ਸੁਣਵਾਈ ਲਈ SJ ਦੀਪਤੀ ਦੇਵੇਸ਼ ਨੂੰ ਭੇਜੀ। ਇੱਕ ਹੋਰ ਜੱਜ ਨੇ ਬੇਲ ਸੁਣਵਾਈ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।
ਦੱਸ ਦਈਏ ਕਿ ਚੈਤਨਯਾਨੰਦ ਨੂੰ 3 ਅਕਤੂਬਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ। ਉਸ ’ਤੇ ਵਸੰਤ ਕੁੰਜ ਦੇ ਇੱਕ ਸਿੱਖਿਆ ਸੰਸਥਾਨ ਵਿੱਚ 17 ਲੜਕੀਆਂ ਨਾਲ ਛੇੜਖਾਨੀ ਕਰਨ ਦਾ ਦੋਸ਼ ਹੈ।
ਉਹ 27 ਸਤੰਬਰ ਨੂੰ ਆਗਰਾ ਤੋਂ ਗ੍ਰਿਫ਼ਤਾਰ ਹੋਇਆ ਸੀ ਅਤੇ 28 ਸਤੰਬਰ ਨੂੰ 5 ਦਿਨਾਂ ਦੀ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਉਸ ਦੀ ਪਿਛਲੀ ਅਰਜ਼ੀ, ਜੋ ਕਿ ਆਰਥਿਕ ਧੋਖਾਧੜੀ ਦੇ ਕੇਸ ਵਿੱਚ ਪਹਿਲਾਂ ਤੋਂ ਜਮਾਨਤ ਲਈ ਸੀ, ਕੋਰਟ ਨੇ ਖਾਰਜ ਕਰ ਦਿੱਤੀ ਸੀ।