ਇੰਡੀਗੋ ਦੇ ਜਹਾਜ਼ ਵਿੱਚ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ; ਸਾਰੇ ਯਾਤਰੀ ਸੁਰੱਖਿਅਤ
ਦਿੱਲੀ ਹਵਾਈ ਅੱਡੇ ’ਤੇ ਦੀਮਾਪੁਰ ਜਾਣ ਵਾਲੇ ਇੰਡੀਗੋ ਜਹਾਜ਼ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ ਲੱਗ ਗਈ ਜਿਸ ਨੂੰ ਕੈਬਿਨ ਕਰਿਊ ਅਮਲੇ ਨੇ ਬੁਝਾ ਦਿੱਤਾ। ਇੰਡੀਗੋ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ...
Advertisement
ਦਿੱਲੀ ਹਵਾਈ ਅੱਡੇ ’ਤੇ ਦੀਮਾਪੁਰ ਜਾਣ ਵਾਲੇ ਇੰਡੀਗੋ ਜਹਾਜ਼ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ ਲੱਗ ਗਈ ਜਿਸ ਨੂੰ ਕੈਬਿਨ ਕਰਿਊ ਅਮਲੇ ਨੇ ਬੁਝਾ ਦਿੱਤਾ। ਇੰਡੀਗੋ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।
Advertisement
ਏਅਰਲਾਈਨ ਨੇ ਕਿਹਾ ਕਿ 19 ਅਕਤੂਬਰ ਨੂੰ ਦਿੱਲੀ ਤੋਂ ਦੀਮਾਪੁਰ, ਨਾਗਾਲੈਂਡ ਜਾ ਰਹੀ ਫਲਾਈਟ 6E 2107 ਵਿੱਚ ਇੱਕ ਯਾਤਰੀ ਦੇ ਇਲੈਕਟ੍ਰਾਨਿਕ ਉਪਕਰਣ ਨੂੰ ਅੱਗ ਲੱਗ ਗਈ। ਇਸ ਉਡਾਣ ਨੇ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 14:33 ਵਜੇ ਉਡਾਣ ਭਰੀ ਅਤੇ ਦੁਪਹਿਰ 16:45 ਵਜੇ ਦੀਮਾਪੁਰ (ਨਾਗਾਲੈਂਡ) 'ਉਤਰੀ। ਇਸ ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12:25 ਵਜੇ ਉਡਾਣ ਭਰਨੀ ਸੀ।
Advertisement