ਦਿੱਲੀ ਯੂਨੀਵਰਸਿਟੀ ’ਚ ਅਧਿਆਪਕ ਦਿਵਸ ਦੇ ਮੌਕੇ ਪਾਲੀ ਭੁਪਿੰਦਰ ਦਾ ਵਿਸ਼ੇਸ਼ ਭਾਸ਼ਣ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਾਂਝੇ ਉੱਦਮ ਨਾਲ ਅੱਜ ਪੰਜਾਬੀ ਵਿਭਾਗ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ। ਪ੍ਰਸਿੱਧ ਨਾਟਕਕਾਰ, ਫਿਲਮ ਲੇਖਕ ਤੇ ਨਿਰਦੇਸ਼ਕ ਪ੍ਰੋ. ਪਾਲੀ ਭੁਪਿੰਦਰ ਸਿੰਘ ਨੇ ਆਪਣੇ ਸਿਰਜਣਾਤਕ ਸਫ਼ਰ ਨੂੰ ਆਪਣੇ ਅਧਿਆਪਕਾਂ ਤੇ ਜੀਵਨ ਸੰਘਰਸ਼ ਦੇ ਹਵਾਲੇ ਨਾਲ ਪੇਸ਼ ਕੀਤਾ। ਵਿਭਾਗ ਦੇ ਮੁਖੀ ਪ੍ਰੋ ਕੁਲਵੀਰ ਗੋਜਰਾ ਦੇ ਸਵਾਗਤੀ ਸ਼ਬਦ ਕਹੇ। ਸਮਾਗਮ ਦੀ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ਪਾਲੀ ਭੁਪਿੰਦਰ ਦੀ ਸਾਹਿਤਕ ਦੇਣ ਨੂੰ ਵਿਸਥਾਰ ਵਿਚ ਦੱਸਿਆ।
ਪ੍ਰੋ. ਪਾਲੀ ਨੇ ਨੇ ਕਿਹਾ ਕਿ ਬੱਚਿਆਂ ਕੋਲ ਬਹੁਤ ਸਵਾਲ ਹੁੰਦੇ ਹਨ ਅਤੇ ਉਨ੍ਹਾਂ ਦੇ ਜਵਾਬ ਉਹ ਅਧਿਆਪਕਾਂ ਤੋਂ ਲੱਭਦੇ ਹਨ ਤੇ ਬੱਚਿਆਂ ਦੇ ਸਵਾਲਾਂ ਤੋਂ ਕਦੇ ਵੀ ਕਿਸੇ ਅਧਿਆਪਕ ਨੂੰ ਭੱਜਣਾ ਨਹੀਂ ਚਾਹੀਦਾ। ਪ੍ਰੋ. ਰਵੀ ਰਵਿੰਦਰ ਨੇ ਧੰਨਵਾਦੀ ਸ਼ਬਦਾਂ ਵਿੱਚ ਅਜਿਹੇ ਸਮਾਗਮਾਂ ਦੀ ਸਾਰਥਿਕਤਾ ਦੀ ਬਾਤ ਪਾਈ। ਇਸ ਸਮਾਗਮ ਵਿਚ ਪ੍ਰੋ. ਪਾਲੀ ਦੇ ਮਿਸਿਜ਼ ਕੱਕੜ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਦਿੱਲੀ ਯੂਨੀਵਰਸਿਟੀ ਜੇ ਪੰਜਾਬੀ ਵਿਭਾਗ ਵੱਲੋਂ ਪਾਲੀ ਭੁਪਿੰਦਰ ਬਾਰੇ ਕਰਵਾਇਆ ਗਿਆ ਸਮਾਗਮ ਦੌਰਾਨ ਮਹਿਮਾਨ ਦਾ ਸਵਾਗਤ ਕਰਦੇ ਹੋਏ ਵਿਭਾਗ ਦੇ ਪ੍ਰੋਫੈਸਰ।- ਫੋਟੋ ਦਿਓਲ