ਭਾਰਤ ਨੂੰ ਨੈਤਿਕਤਾ ਦਾ ਪਾਠ ਨਾ ਪੜ੍ਹਾਏ ਪਾਕਿਸਤਾਨ: ਭਾਰਤ
ਪਾਕਿਸਤਾਨ ਦੀਆਂ ਰਾਮ ਮੰਦਰ ’ਚ ਪ੍ਰਧਾਨ ਮੰਤਰੀ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੱਤਾ
India rejects Pakistan's Ram Temple remarks; Pakistan had criticised PM Modi’s participation in Ram Temple’s flag-hoisting ceremony ਪਾਕਿਸਤਾਨ ਨੇ ਰਾਮ ਮੰਦਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੰਡਾ ਲਹਿਰਾਉਣ ’ਤੇ ਇਤਰਾਜ਼ ਕੀਤਾ ਸੀ। ਦੂਜੇ ਪਾਸੇ ਭਾਰਤ ਨੇ ਅਯੁੱਧਿਆ ਦੇ ਰਾਮ ਮੰਦਰ ਵਿੱਚ ਇੱਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਦੀ ਪਾਕਿਸਤਾਨ ਦੀ ਆਲੋਚਨਾ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਘੱਟ ਗਿਣਤੀਆਂ ’ਤੇ ਅੱਤਿਆਚਾਰ ਦੇ ਰਿਕਾਰਡ ਵਾਲੇ ਗੁਆਂਢੀ ਦੇਸ਼ ਕੋਲ ਦੂਜਿਆਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਕੋਲ ਦੂਜਿਆਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਉਹ ਭਾਰਤ ਨੂੰ ਉਪਦੇਸ਼ ਦੇਣ ਦੀ ਬਜਾਏ ਆਪਣੇ ਅੰਦਰ ਝਾਤ ਮਾਰੇ ਤੇ ਆਪਣੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ’ਤੇ ਧਿਆਨ ਕੇਂਦਰਿਤ ਕਰੇ।
ਪਾਕਿਸਤਾਨ ਨੇ ਕਿਹਾ ਸੀ ਕਿ ਜਿਸ ਥਾਂ ਬਾਬਰੀ ਮਸਜਿਦ ਸੀ, ਉਸ ਥਾਂ ਰਾਮ ਮੰਦਰ ਬਣਾਇਆ ਗਿਆ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਬਾਬਰੀ ਮਸਜਿਦ ਕਈ ਸਦੀਆਂ ਪੁਰਾਣੀ ਸੀ।

