ਐੱਸ ਐੱਮ ਓ ਦੀ ਸਿੱਧੀ ਭਰਤੀ ਦਾ ਵਿਰੋਧ
ਡਾਕਟਰਾਂ ਨੇ ਐੱਸ ਐੱਮ ਓ ਦੀ ਸਿੱਧੀ ਭਰਤੀ ਦਾ ਵਿਰੋਧ ਕਰਦਿਆਂ 8 ਦਸੰਬਰ ਨੂੰ ਹੜਤਾਲ ਐਲਾਨ ਕੀਤਾ ਤੇ 9 ਦਸੰਬਰ ਤੱਕ ਮੰਗਾਂ ਪੂਰੀਆਂ ਨਾ ਹੋਣ ’ਤੇ ਅਣਮਿਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਹਰਿਆਣਾ ਸਿਵਿਲ ਮੈਡੀਕਲ ਸਰਵਿਸਸ ਐਸੋਸੀਏਸ਼ਨ...
Advertisement
ਡਾਕਟਰਾਂ ਨੇ ਐੱਸ ਐੱਮ ਓ ਦੀ ਸਿੱਧੀ ਭਰਤੀ ਦਾ ਵਿਰੋਧ ਕਰਦਿਆਂ 8 ਦਸੰਬਰ ਨੂੰ ਹੜਤਾਲ ਐਲਾਨ ਕੀਤਾ ਤੇ 9 ਦਸੰਬਰ ਤੱਕ ਮੰਗਾਂ ਪੂਰੀਆਂ ਨਾ ਹੋਣ ’ਤੇ ਅਣਮਿਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਹਰਿਆਣਾ ਸਿਵਿਲ ਮੈਡੀਕਲ ਸਰਵਿਸਸ ਐਸੋਸੀਏਸ਼ਨ ਦੀ ਮੀਟਿੰਗ ਮਗਰੋਂ ਸੂਬਾ ਕਨਵੀਨਰ ਤੇ ਜ਼ਿਲ੍ਹਾ ਪ੍ਰਧਾਨ ਡਾ. ਵਿਜਿੰਦਰ ਢਾਂਡਾ ਤੇ ਡਾ. ਰਾਜੇਸ਼ ਭੋਲਾ ਨੇ ਦੱਸਿਆ ਕਿ ਦੱਸਿਆ ਕਿ ਪਿਛਲੇ ਸਾਲ ਸਰਕਾਰ ਨੇ ਐੱਸ ਐੱਮ ਓ ਦੀ ਸਿੱਧੀ ਭਰਤੀ ਬੰਦ ਕਰਨ ਤੇ ਐੱਸ ਐੱਮ ਓ ਦੇ ਅਹੁਦੇ ਤਰੱਕੀ ਪ੍ਰਕਿਰਿਆ ਰਾਹੀਂ ਭਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਸਰਵਿਸ ਨੇਮਾਂ ’ਚ ਸੋਧ ਨਹੀਂ ਕੀਤੀ ਗਈ। ਸੂਬੇ ਵਿੱਚ ਐੱਸ ਐਮ ਓ ਦੇ ਅਹੁਦੇ ਖਾਲੀ ਪਏ ਹਨ। ਐੱਚ ਸੀ ਐੱਮ ਐੱਸ ਡਾਕਟਰਾਂ ਨੂੰ ਕੇਂਦਰ ਦੇ ਬਰਾਬਰ 4 ਏ ਸੀ ਪੀ ਦੇਣ ਦੀ ਮੰਗ ’ਤੇ ਵੀ ਸਰਕਾਰ ਨੇ ਕੋਈ ਗੰਭੀਰਤਾ ਨਹੀਂ ਵਿਖਾਈ, ਜਿਸ ਦੇ ਰੋਸ ਵਜੋਂ ਡਾਕਟਰਾਂ ਨੇ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
Advertisement
Advertisement
×

