Operation Sindoor: ਫ਼ੌਜੀਆਂ ਨੂੰ ਚਾਹ ਪਿਲਾਉਣ ਵਾਲੇ ਮੁੰਡੇ ਦੀ ਪੜ੍ਹਾਈ ਦਾ ਖ਼ਰਚਾ ਚੁੱਕੇਗੀ ਫ਼ੌਜ
ਚੰਡੀਗੜ੍ਹਭਾਰਤੀ ਫ਼ੌਜ ਨੇ ਅੱਜ ਇੱਥੇ ‘ਅਪਰੇਸ਼ਨ ਸਿੰਧੂਰ’ ਦੌਰਾਨ ਫ਼ੌਜੀਆਂ ਨੂੰ ਚਾਹ-ਪਾਣੀ ਪਿਲਾਉਣ ਵਾਲੇ ਪੰਜਾਬ ਦੇ ਇੱਕ ਪਿੰਡ ਦੇ ਦਸ ਸਾਲਾ ਲੜਕੇ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਵਨ ਸਿੰਘ, ਜਿਸ ਨੂੰ ਪਹਿਲਾਂ ‘ਸਵਰਨ’ ਸਿੰਘ...
screengrab from a video posted by @adgpi via X on May 10, 2025, army and security personnel during Operation Sindoor (@adgpi on X via PTI Photo)
Advertisement
ਚੰਡੀਗੜ੍ਹਭਾਰਤੀ ਫ਼ੌਜ ਨੇ ਅੱਜ ਇੱਥੇ ‘ਅਪਰੇਸ਼ਨ ਸਿੰਧੂਰ’ ਦੌਰਾਨ ਫ਼ੌਜੀਆਂ ਨੂੰ ਚਾਹ-ਪਾਣੀ ਪਿਲਾਉਣ ਵਾਲੇ ਪੰਜਾਬ ਦੇ ਇੱਕ ਪਿੰਡ ਦੇ ਦਸ ਸਾਲਾ ਲੜਕੇ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਵਨ ਸਿੰਘ, ਜਿਸ ਨੂੰ ਪਹਿਲਾਂ ‘ਸਵਰਨ’ ਸਿੰਘ ਵਜੋਂ ਦੱਸਿਆ ਜਾਂਦਾ ਸੀ, ਤਾਰਾ ਵਲੀ ਪਿੰਡ ਵਿੱਚ ਤਾਇਨਾਤ ਫ਼ੌਜੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਦਾ ਸੀ।
Advertisement
ਸਰਹੱਦ ’ਤੇ ਤਣਾਅ ਦੌਰਾਨ ਸ਼ਵਨ ਸਿੰਘ ਨੇ ਭਾਰਤੀ ਫ਼ੌਜੀਆਂ ਨੂੰ ਪਾਣੀ, ਬਰਫ਼, ਚਾਹ ਅਤੇ ਲੱਸੀ ਮੁਹੱਈਆ ਕਰਵਾਈ।
ਮੁੰਡੇ ਦੀ ਹਿੰਮਤ ਅਤੇ ਉਤਸ਼ਾਹ ਨੂੰ ਮਾਨਤਾ ਦਿੰਦਿਆਂ ਭਾਰਤੀ ਫ਼ੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਵਨ ਦੀ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕਣ ਦਾ ਭਰੋਸਾ ਦਿੱਤਾ ਹੈ।
ਫਿਰੋਜ਼ਪੁਰ ਛਾਉਣੀ ਵਿੱਚ ਸਮਾਗਮ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਸ਼ਨਿੱਚਰਵਾਰ ਨੂੰ ਸ਼ਵਨ ਸਿੰਘ ਦਾ ਸਨਮਾਨ ਕੀਤਾ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਖੇਤਰ ਦੇ ਪਿੰਡ ’ਚ ਰਹਿੰਦੇ ਸ਼ਵਨ ਨੇ ਪਹਿਲਾਂ ਦੱਸਿਆ ਸੀ ਕਿ ਉਹ ਵੱਡਾ ਹੋ ਕੇ ਭਾਰਤੀ ਫ਼ੌਜ ’ਚ ਭਰਤੀ ਹੋਣਾ ਚਾਹੁੰਦਾ ਹੈ। ਤਾਰਾ ਵਲੀ ਪਿੰਡ ਭਾਰਤ-ਪਾਕਿ ਸਰਹੱਦ ਤੋਂ ਕਰੀਬ ਦੋ ਕਿਲੋਮੀਟਰ ਦੂਰੀ ’ਤੇ ਹੈ।
Advertisement