‘ਅਪਰੇਸ਼ਨ ਸਿੰਧੂਰ’ ਨੇ ਭਾਰਤ ਦੀ ਸਮਰੱਥਾ ਨੂੰ ਪ੍ਰਮਾਣਿਤ ਕੀਤਾ: ਕਰਨਲ ਸੋਫੀਆ ਕੁਰੈਸ਼ੀ
ਫੌਜੀ ਅਧਿਕਾਰੀ ਨੇ ਨੌਜਵਾਨਾਂ ਨੂੰ ਚੌਕਸ ਰਹਿਣ ਤੇ ਗਲਤ ਜਾਣਕਾਰੀ ਤੋਂ ਸੁਚੇਤ ਰਹਿਣ ਲੲੀ ਕਿਹਾ
Op Sindoor validated India's capability for multi-domain precision warfare: Col Sofiya Qureshi ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਜੰਗ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਇਸ ਦੌਰਾਨ ਭਾਰਤ ਦੀ ਫੌਜੀ ਕਾਰਵਾਈ ਨੇ ਯੁੱਧ ਦੇ ਕਈ ਰੂਪਾਂ ਵਿਚ ਭਾਰਤ ਦੀ ਸਮਰੱਥਾ ਨੂੰ ਪ੍ਰਮਾਣਿਤ ਕੀਤਾ ਹੈ। ਇੱਥੇ ਮਾਨੇਕਸ਼ਾ ਸੈਂਟਰ ਵਿਚ ਚਾਣਕਿਆ ਡਿਫੈਂਸ ਡਾਇਲਾਗ: ਯੰਗ ਲੀਡਰਜ਼ ਫੋਰਮ ਵਿਚ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਯੁੱਧ ਵਿਚ ਹਰ ਪਾਸੇ ਦੀ ਜਾਣਕਾਰੀ ਰੱਖਣਾ ਵੀ ਅਹਿਮ ਹੈ ਕਿਉਂਕਿ ਕਈ ਵਾਰ ਦੁਸ਼ਮਣ ਗਲਤ ਜਾਣਕਾਰੀ ਫੈਲਾ ਕੇ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਚੌਕਸ ਰਹਿਣ, ਗਲਤ ਜਾਣਕਾਰੀ ਤੋਂ ਬਚਣ ਲਈ ਸੁਚੇਤ ਰਹਿਣ ਅਤੇ ਨੌਜਵਾਨਾਂ ਵਿੱਚ ਡਿਜੀਟਲ ਵਿਚ ਸਾਖਰ ਹੋਣ ਲਈ ਜ਼ੋਰ ਦਿੱਤਾ।
ਦੱਸਣਾ ਬਣਦਾ ਹੈ ਕਿ ਭਾਰਤ ਵਲੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਕਰਨਲ ਕੁਰੈਸ਼ੀ ਵਲੋਂ ਫੌਜ ਦੇ ਅਧਿਕਾਰੀਆਂ ਸਣੇ ਜਾਣਕਾਰੀ ਨਸ਼ਰ ਕੀਤੀ ਜਾਂਦੀ ਰਹੀ ਹੈ।
ਭਾਰਤ ਨੇ 7 ਮਈ ਨੂੰ ਸਵੇਰੇ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ਨੇ 22 ਅਪਰੈਲ ਨੂੰ ਪਹਿਲਗਾਮ ਵਿਚ ਭਾਰਤੀ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਕਈ ਦਹਿਸ਼ਤੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਸੀ। ਪਾਕਿਸਤਾਨ ਨੇ ਵੀ ਭਾਰਤ ਵਿਰੁੱਧ ਹਮਲੇ ਸ਼ੁਰੂ ਕੀਤੇ ਸਨ ਅਤੇ ਭਾਰਤ ਵਲੋਂ ਬਾਅਦ ਵਿੱਚ ਕੀਤੇ ਗਏ ਸਾਰੇ ਜਵਾਬੀ ਹਮਲੇ ਵੀ ਅਪਰੇਸ਼ਨ ਸਿੰਧੂਰ ਤਹਿਤ ਕੀਤੇ ਗਏ ਸਨ। 10 ਮਈ ਦੀ ਸ਼ਾਮ ਨੂੰ ਇੱਕ ਸਮਝੌਤੇ ’ਤੇ ਪਹੁੰਚਣ ਤੋਂ ਬਾਅਦ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਫੌਜੀ ਟਕਰਾਅ ਰੁਕ ਗਿਆ ਸੀ। ਪੀਟੀਆਈ

