ਸਿਰਫ਼ ਆਧਾਰ-ਪ੍ਰਮਾਣਿਤ ਲੋਕ ਹੀ ਪਹਿਲੇ 15 ਮਿੰਟਾਂ ਵਿੱਚ ਜਨਰਲ ਆਨਲਾਈਨ ਟਿਕਟਾਂ ਬੁੱਕ ਕਰ ਸਕਣਗੇ: ਰੇਲਵੇ
ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ; 15 ਮਿੰਟ ਬਾਅਦ ਅਧਿਕਾਰਤ ਏਜੰਟ ਕਰ ਸਕਣਗੇ ਬੁਕਿੰਗ
Advertisement
Only Aadhaar-authenticated users can book online general tickets in first 15 mins from Oct 1: Railways ਰੇਲਵੇ ਮੰਤਰਾਲਾ ਪਹਿਲੀ ਅਕਤੂਬਰ ਤੋਂ ਕਿਸੇ ਵੀ ਰੇਲਗੱਡੀ ਲਈ ਬੁਕਿੰਗ ਖੁੱਲ੍ਹਣ ਤੋਂ ਬਾਅਦ ਪਹਿਲੇ 15 ਮਿੰਟਾਂ ਦੌਰਾਨ ਸਿਰਫ਼ ਆਧਾਰ-ਪ੍ਰਮਾਣਿਤ ਉਪਭੋਗਤਾਵਾਂ ਨੂੰ ਆਈਆਰਸੀਟੀਸੀ ਵੈੱਬਸਾਈਟ ਜਾਂ ਐਪ ਰਾਹੀਂ ਰਿਜ਼ਰਵਡ ਜਨਰਲ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦੇਵੇਗਾ। ਹਾਲ ਦੀ ਘੜੀ ਇਹ ਪਾਬੰਦੀ ਸਿਰਫ਼ ਤਤਕਾਲ ਬੁਕਿੰਗਾਂ ’ਤੇ ਲਾਗੂ ਹੈ। ਰੇਲਵੇ ਨੇ ਇਹ ਫੈਸਲਾ ਤਾਂ ਕੀਤਾ ਹੈ ਤਾਂ ਕਿ ਇਸ ਰਿਜ਼ਰਵੇਸ਼ਨ ਪ੍ਰਣਾਲੀ ਦੇ ਲਾਭ ਆਮ ਲੋਕਾਂ ਤੱਕ ਪਹੁੰਚਣ ਅਤੇ ਏਜੰਟਾਂ ਵਲੋਂ ਦੁਰਵਰਤੋਂ ਨਾ ਕੀਤੀ ਜਾਵੇ। ਇਸ ਸਬੰਧੀ ਰੇਲਵੇ ਨੇ ਅੱਜ ਇੱਕ ਸਰਕੂਲਰ ਜਾਰੀ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 15 ਮਿੰਟਾਂ ਬਾਅਦ ਅਧਿਕਾਰਤ ਟਿਕਟ ਏਜੰਟਾਂ ਨੂੰ ਆਨਲਾਈਨ ਰਿਜ਼ਰਵੇਸ਼ਨ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪੀ.ਟੀ.ਆਈ.
Advertisement
Advertisement
×