ਸੜਕ ਹਾਦਸੇ ’ਚ ਇੱਕ ਹਲਾਕ
ਥਾਣਾ ਸਾਹਨੇਵਾਲ ਦੇ ਇਲਾਕੇ ਮਹਿੰਦਰਾ ਸ਼ੋਅ ਰੂਮ ਦੇ ਸਾਹਮਣੇ ਦਿੱਲੀ ਹਾਇਵੇ ’ਤੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਸ਼ੂ (29) ਵਾਸੀ ਚੰਬਲ ਘਾਟੀ ਕੰਗਣਵਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
Advertisement
ਥਾਣਾ ਸਾਹਨੇਵਾਲ ਦੇ ਇਲਾਕੇ ਮਹਿੰਦਰਾ ਸ਼ੋਅ ਰੂਮ ਦੇ ਸਾਹਮਣੇ ਦਿੱਲੀ ਹਾਇਵੇ ’ਤੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਸ਼ੂ (29) ਵਾਸੀ ਚੰਬਲ ਘਾਟੀ ਕੰਗਣਵਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਸ਼ੂ ਆਪਣੇ ਭਰਾ ਸੰਜੂ ਨਾਲ ਸੁੱਤਾ ਪਿਆ ਸੀ ਤੇ ਅਚਾਨਕ ਅੱਧੀ ਰਾਤ ਨੂੰ ਜਦੋਂ ਉਹ ਦਿਖਾਈ ਨਾ ਦਿੱਤਾ ਤਾਂ ਸੰਜੂ ਨੇ ਉਸ ਦੀ ਭਾਲ ਕੀਤੀ। ਜਦੋਂ ਉਹ ਪੁਲੀਸ ਚੌਕੀ ਕੰਗਣਵਾਲ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰਨ ਲਈ ਗਿਆ ਤਾਂ ਪਤਾ ਲੱਗਾ ਕਿ ਉਕਤ ਹਾਦਸੇ ਵਿੱਚ ਅੰਸ਼ੂ ਦੀ ਮੌਤ ਹੋ ਚੁੱਕੀ ਹੈ। ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement
×