ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਰਾਣਾ ਲੋਹਾ ਪੁਲ ਆਵਾਜਾਈ ਲਈ ਖੋਲ੍ਹਿਆ

ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਬੰਦ ਕੀਤਾ ਸੀ ਪੁਲ
Advertisement

ਦਿੱਲੀ ਦੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਪੁਰਾਣਾ ਲੋਹਾ ਪੁਲ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਪੁਲ ਦੇ ਖੁੱਲ੍ਹਣ ਨਾਲ ਦਿੱਲੀ ਦੇ ਯਮੁਨਾ ਪਾਰ ਦੇ ਇਲਾਕਿਆਂ ਨੂੰ ਆਉਣ ਜਾਣ ਵਿੱਚ ਸੌਖ ਹੋਵੇਗੀ। ਇਸ ਤੋਂ ਪਹਿਲਾਂ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ’ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਲੋਹਾ ਪੁਲ ਦੇ ਨੇੜੇ ਤੰਬੂ ਹਾਲੇ ਤੱਕ ਨਹੀਂ ਹਟਾਏ ਗਏ ਹਨ, ਕਿਉਂਕਿ ਹੜ੍ਹ ਪ੍ਰਭਾਵਿਤ ਲੋਕ ਹਾਲੇ ਵੀ ਇੱਥੇ ਰਹਿ ਰਹੇ ਹਨ। ਪ੍ਰਸ਼ਾਸਨ ਨੇ ਯਮੁਨਾ ਦੇ ਪਾਣੀ ਦੇ ਪੱਧਰ ਤੋਂ ਪ੍ਰਭਾਵਿਤ ਲੋਕਾਂ ਲਈ ਸਹੂਲਤਾਂ ਵਧਾ ਦਿੱਤੀਆਂ ਹਨ। ਮਯੂਰ ਵਿਹਾਰ ਫੇਜ਼ ਇਕ ਅਤੇ ਡੀ ਐੱਨ ਡੀ ਦੇ ਨੇੜੇ 20 ਵਾਧੂ ਟੈਂਟ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੀਂਹ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਯੂਰ ਵਿਹਾਰ ਫੇਜ਼ ਇਕ ਦੇ ਰਾਹਤ ਕੈਂਪ ਵਿੱਚ ਰਹਿ ਰਹੇ ਸ਼ਿਵ ਸ਼ੰਕਰ ਨੇ ਕਿਹਾ ਕਿ ਪਹਿਲਾਂ ਪ੍ਰਭਾਵਿਤ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਂਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪੁਰਾਣਾ ਲੋਹਾ ਪੁਲ ਨੇੜੇ ਇੱਕ ਟੈਂਟ ਵਿੱਚ ਰਹਿ ਰਹੇ ਸੰਦੀਪ ਨੇ ਕਿਹਾ ਕਿ ਜਿਵੇਂ ਹੀ ਖਾਦਰ ਖੇਤਰ ਵਿੱਚ ਪਾਣੀ ਘੱਟਦਾ ਹੈ, ਲੋਕ ਆਪਣਾ ਸਮਾਨ ਲੈ ਕੇ ਝੁੱਗੀਆਂ ਵਿੱਚ ਵਾਪਸ ਚਲੇ ਜਾਣਗੇ।

Advertisement
Advertisement
Show comments