DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਵੋਟਰ ਸੂਚੀ ਵਿੱਚੋਂ ਨਾਮ ਹਟਾਉਣਾ ਆਸਾਨ ਨਹੀਂ; ਚੋਣ ਕਮਿਸ਼ਨ ਨੇ ਈ -ਵੈਰੀਫਿਕੇਸ਼ਨ ਸਿਸਟਮ ਕੀਤਾ ਲਾਗੂ

ਵੋਟਰ ਸੂਚੀਆਂ ਤੋਂ ਨਾਮ ਹਟਾਉਣ ਦੇ ਵਿਵਾਦਾਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਨਵਾਂ ਫੀਚਰ ਪੇਸ਼ ਕੀਤਾ; ਇਸ ਦਾ ਉਦੇਸ਼ ਵੋਟਰ ਪਛਾਣ ਦੀ ਦੁਰਵਰਤੋਂ ਨੂੰ ਰੋਕਣਾ

  • fb
  • twitter
  • whatsapp
  • whatsapp
featured-img featured-img
ਭਾਰਤੀ ਚੋਣ ਕਮਿਸ਼ਨ।
Advertisement

ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿੱਚੋਂ ਨਾਂ ਹਟਾਉਣ ਦੀ ਪ੍ਰਕਿਰਿਆ ਦੇ ਦੁਰਪਯੋਗ ਰੋਕਣ ਲਈ ਇੱਕ ਨਵਾਂ ਈ-ਵੈਰੀਫਿਕੇਸ਼ਨ ਸਿਸਟਮ ਲਾਗੂ ਕੀਤਾ ਹੈ।

ਹੁਣ ਜੇ ਕੋਈ ਵਿਅਕਤੀ ਕਿਸੇ ਦਾ ਨਾਂ ਹਟਵਾਉਣ ਜਾਂ ਸ਼ਾਮਲ ਹੋਣ ’ਤੇ ਇਤਰਾਜ਼ ਕਰਦਾ ਹੈ ਤਾਂ ਉਸ ਦੇ ਰਜਿਸਟਰਡ ਮੋਬਾਈਲ ’ਤੇ OTP ਆਵੇਗਾ, ਜੋ ਦੱਸੇਗਾ ਕਿ ਅਸਲ ਵਿਅਕਤੀ ਹੀ ਅਰਜ਼ੀ ਦੇ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਕੁਝ ਲੋਕ ਕਿਸੇ ਹੋਰ ਦੇ ਨਾਂ ਜਾਂ ਨੰਬਰ ਦੀ ਵਰਤੋਂ ਕਰ ਕੇ ਨਾਂ ਹਟਵਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਇਹ ਸਿਸਟਮ ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕੇਗਾ। ਇਹ ਸਿਸਟਮ ਇੱਕ ਹਫ਼ਤਾ ਪਹਿਲਾਂ ਲਾਗੂ ਹੋਇਆ ਹੈ।

Advertisement

ਚੋਣ ਕਮਿਸ਼ਨ ਨੇ ਕਿਹਾ ਕਿ ਇਹ ਕਿਸੇ ਖਾਸ ਘਟਨਾ ਦਾ ਜਵਾਬ ਨਹੀਂ ਪਰ ਇਕ ਨਵਾਂ ਸੁਰੱਖਿਆ ਕਦਮ ਹੈ।

ਦੱਸ ਦਈਏ ਕਿ ਕਰਨਾਟਕ ਦੇ ਅਲੰਦ ਹਲਕੇ ਵਿੱਚ ਨਾਅ ਹਟਵਾਉਣ ਲਈ 6,018 ਫਾਰਮ, ਜਿਨ੍ਹਾਂ ਵਿੱਚ ਸੱਤ ਆਨਲਾਈਨ ਭਰੇ ਗਏ ਸਨ ਪਰ ਜਾਂਚ ਦੌਰਾਨ ਸਿਰਫ਼ 24 ਅਸਲੀ ਨਿਕਲੇ। 5,994 ਫਰਜ਼ੀ ਨਿਕਲੇ, ਜੋ ਰੱਦ ਕਰ ਦਿੱਤੇ ਗਏ।

ਕਾਂਗਰਸ ਆਗੁੂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਹ LOCK SYSTEM ਉਦੋਂ ਲਾਗੂ ਕੀਤਾ, ਜਦੋਂ ਉਨ੍ਹਾਂ ਨੇ ‘ਵੋਟ ਚੋਰੀ’ ਦੀ ਗੱਲ ਚੁਕੀ।

ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸਵਾਲ ਕੀਤਾ ਕਿ ਉਹ ਅਲੰਦ ’ਚ ਹੋਈ ਚੋਰੀ ਦੀ ਜਾਂਚ ਸਬੰਧੀ ਸਬੂਤ ਕਦੋਂ ਦੇਣਗੇ?

Advertisement
×