ਉੱਤਰੀ ਰੇਲਵੇ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ 28 ਅਕਤੂਬਰ ਤੱਕ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ
Northern Railway stops sale of platform tickets from Oct 15 to 28 ਉਤਰੀ ਰੇਲਵੇ ਨੇ ਦੀਵਾਲੀ ਅਤੇ ਛੱਠ ਪੂਜਾ ਕਾਰਨ ਵਧਣ ਵਾਲੀ ਭੀੜ ਦੇ ਮੱਦੇਨਜ਼ਰ 15 ਅਕਤੂਬਰ ਤੋਂ 28 ਅਕਤੂਬਰ ਤੱਕ ਪੰਜ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ ਕਰ...
Advertisement
Northern Railway stops sale of platform tickets from Oct 15 to 28
ਉਤਰੀ ਰੇਲਵੇ ਨੇ ਦੀਵਾਲੀ ਅਤੇ ਛੱਠ ਪੂਜਾ ਕਾਰਨ ਵਧਣ ਵਾਲੀ ਭੀੜ ਦੇ ਮੱਦੇਨਜ਼ਰ 15 ਅਕਤੂਬਰ ਤੋਂ 28 ਅਕਤੂਬਰ ਤੱਕ ਪੰਜ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਹ ਸਟੇਸ਼ਨ ਨਵੀਂ ਦਿੱਲੀ, ਪੁਰਾਣੀ ਦਿੱਲੀ, ਹਜ਼ਰਤ ਨਿਜ਼ਾਮੂਦੀਨ, ਆਨੰਦ ਵਿਹਾਰ ਅਤੇ ਗਾਜ਼ੀਆਬਾਦ ਦੇ ਹਨ।
Advertisement
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੌਰਾਨ ਸਟੇਸ਼ਨਾਂ ’ਤੇ ਭੀੜ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਬਜ਼ੁਰਗ, ਦਿਵਿਆਂਗ, ਅਨਪੜ੍ਹ, ਮਹਿਲਾ ਯਾਤਰੀਆਂ ਦੇ ਨਾਲ ਜਾਣ ਵਾਲੇ ਵਿਅਕਤੀ ਪਲੇਟਫਾਰਮ ਟਿਕਟ ਲਈ ਪੁੱਛਗਿੱਛ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ। ਪੀ.ਟੀ.ਆਈ.
Advertisement