Hyderabad bound AI Express flight makes emergency landing in Vizagਵਿਸ਼ਾਖਾਪਟਨਮ ਤੋਂ ਹੈਦਰਾਬਾਦ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ ਅੱਜ ਉਸ ਵੇਲੇ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ ਜਦੋਂ ਹਵਾ ਵਿੱਚ ਇੱਕ ਪੰਛੀ ਟਕਰਾਉਣ ਤੋਂ ਬਾਅਦ ਇੰਜਣ ਵਿੱਚ ਸਮੱਸਿਆ ਆਈ।
ਵਿਸ਼ਾਖਾਪਟਨਮ ਹਵਾਈ ਅੱਡੇ ਦੇ ਡਾਇਰੈਕਟਰ ਐਸ ਰਾਜਾ ਰੈਡੀ ਨੇ ਕਿਹਾ ਕਿ ਪੰਛੀ ਟਰਕਾਉਣ ਦੇ ਖਦਸ਼ੇ ਤੋਂ ਬਾਅਦ ਆਈ ਸਮੱਸਿਆ ਦੇ ਮੱਦੇਨਜ਼ਰ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਨੰਬਰ IX 2658 ਦੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਬੇਨਤੀ ਕੀਤੀ ਅਤੇ ਹੈਦਰਾਬਾਦ ਦੀ ਯਾਤਰਾ ਵਿਚਾਲੇ ਛੱਡ ਕੇ ਵਿਸ਼ਾਖਾਪਟਨਮ ਵਾਪਸ ਆ ਗਏ। ਇਸ ਉਡਾਣ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ ਤੇ ਸਾਰੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ।
Advertisement
ਡਾਇਰੈਕਟਰ ਅਨੁਸਾਰ ਇਹ ਉਡਾਣ ਵਿਜ਼ਾਗ ਤੋਂ ਦੁਪਹਿਰ 2.38 ਵਜੇ ਰਵਾਨਾ ਹੋਈ ਸੀ ਅਤੇ ਦੁਪਹਿਰ 3 ਵਜੇ ਵਾਪਸ ਆ ਗਈ। ਪੀ.ਟੀ.ਆਈ
Advertisement
×