ਏਥੋਪੀਆ ਤੋਂ ਜਵਾਲਾਮੁਖੀ ਰਾਖ ਦੇ ਡਰ ਕਾਰਨ ਦਿੱਲੀ ’ਚ ਜ਼ਹਿਰੀਲੀ ਹਵਾ ਤੋਂ ਕੋਈ ਰਾਹਤ ਨਹੀਂ
ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਬਣੇ ਰਹਿਣ ਕਾਰਨ ਮੰਗਲਵਾਰ ਤੜਕਸਾਰ ਦਿੱਲੀ ’ਤੇ ਮੋਟੀ ਧੁੰਦ ਛਾਈ ਰਹੀ। ਉਧਰ ਏਥੋਪੀਆ ਵਿੱਚ ਜਵਾਲਾਮੁਖੀ ਗਤੀਵਿਧੀ ਤੋਂ ਬਾਅਦ ਰਾਖ ਦੇ ਬੱਦਲ ਕਾਰਨ ਖੇਤਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਹੋਰ ਵਿਗੜਣ ਬਾਰੇ ਚਿੰਤਾ ਬਣੀ ਹੋਈ ਹੈ।
ਏਥੋਪੀਆ ਦੇ ਅਫਾਰ ਖੇਤਰ ਵਿੱਚ ਸਥਿਤ ਇੱਕ ਸ਼ੀਲਡ ਜੁਆਲਾਮੁਖੀ ਹੇਲੀ ਗੁੱਬੀ (Hayli Gubbi) ਐਤਵਾਰ ਨੂੰ ਫਟ ਗਿਆ ਜਿਸ ਨਾਲ ਲਗਪਗ 14 ਕਿਲੋਮੀਟਰ (45,000 ਫੁੱਟ) ਦੀ ਉਚਾਈ ਤੱਕ ਵਧਦਾ ਹੋਇਆ ਇੱਕ ਵੱਡਾ ਰਾਖ ਦਾ ਗੁਬਾਰਾ ਬਣ ਗਿਆ ਹੋਇਆ ਅਤੇ ਪੂਰਬ ਵੱਲ ਲਾਲ ਸਾਗਰ ਵਿੱਚ ਫੈਲ ਗਿਆ।
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਕਿਹਾ ਕਿ ਰਾਖ ਦੇ ਬੱਦਲ ਚੀਨ ਵੱਲ ਵਹਿ ਰਹੇ ਹਨ ਅਤੇ ਮੰਗਲਵਾਰ ਸ਼ਾਮ 7.30 ਵਜੇ ਤੱਕ ਭਾਰਤ ਤੋਂ ਦੂਰ ਹੋ ਜਾਣਗੇ। ਆਈਐਮਡੀ ਨੇ ਕਿਹਾ ਕਿ ਪੂਰਵ-ਅਨੁਮਾਨ ਮਾਡਲਾਂ ਨੇ ਮੰਗਲਵਾਰ ਨੂੰ ਗੁਜਰਾਤ, ਦਿੱਲੀ-ਐਨਸੀਆਰ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ ਰਾਖ ਦੇ ਪ੍ਰਭਾਵ ਦਾ ਸੰਕੇਤ ਦਿੱਤਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਜਾਰੀ ਸਵੇਰ ਦੇ ਹਵਾ ਗੁਣਵੱਤਾ ਬੁਲੇਟਿਨ ਦੇ ਅਨੁਸਾਰ ਕੌਮੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਸੂਚਕਾ (AQI) ਸੋਮਵਾਰ ਨੂੰ 382 ਦਰਜ ਕੀਤੇ ਜਾਣ ਤੋਂ ਬਾਅਦ, ਮੰਗਲਵਾਰ ਨੂੰ 360 ’ਤੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਣਿਆ ਰਿਹਾ।
ਸੀਪੀਸੀਬੀ (CPCB) ਵੱਲੋਂ ਵਿਕਸਤ ਸਮੀਰ ਐਪ ਦੇ ਅਨੁਸਾਰ ਇੱਕ ਨਿਗਰਾਨੀ ਸਟੇਸ਼ਨ ਰੋਹਿਣੀ ਨੇ 416 ਦੇ ਰੀਡਿੰਗ ਦੇ ਨਾਲ 'ਗੰਭੀਰ' ਹਵਾ ਦੀ ਗੁਣਵੱਤਾ ਦਰਜ ਕੀਤੀ। ਅਗਲੇ ਕੁਝ ਦਿਨਾਂ ਤੱਕ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹਿਣ ਦੀ ਉਮੀਦ ਹੈ।
