DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ’ਚ ਹਵਾ ਪ੍ਰਦੂਸ਼ਣ ਤੋਂ ਰਾਹਤ ਨਹੀਂ

ਹਵਾ ਗੁਣਵੱਤਾ ਦਾ ਪੱਧਰ ਮੁਡ਼ ‘ਬਹੁਤ ਮਾਡ਼ੀ ਸ਼੍ਰੇਣੀ’ ਵਿੱਚ

  • fb
  • twitter
  • whatsapp
  • whatsapp
featured-img featured-img
ਬਾਰਾਪੁਲਾ ਫਲਾਈਓਵਰ ’ਤੇ ਧੁਆਂਖੀ ਧੁੰਦ ਕਾਰਨ ਹੌਲੀ-ਹੌਲੀ ਚੱਲ ਰਹੀ ਆਵਾਜਾਈ। -ਫੋਟੋ: ਏ ਐੱਨ ਆਈ
Advertisement

ਦਿੱਲੀ ਅਤੇ ਗੁਆਂਢੀ ਸ਼ਹਿਰਾਂ ਵਿੱਚ ਲੋਕਾਂ ਨੂੰ ਜ਼ਹਿਰੀਲੀ ਹਵਾ ਤੋਂ ਰਾਹਤ ਨਹੀਂ ਮਿਲ ਰਹੀ। ਕੱਲ੍ਹ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ਵਿਗੜ ਗਈ। ਠੰਢ ਵਧਣ ਕਾਰਨ ਪ੍ਰਦੂਸ਼ਣ ਦੇ ਵਧਣ ਦੇ ਮੌਕੇ ਵੀ ਵਧਦੇ ਹਨ ਕਿਉਂਕਿ ਹਵਾ ਦੀ ਰਫ਼ਤਾਰ ਬਹੁਤ ਘੱਟ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਗੁਣਵੱਤਾ ਦਾ ਸੂਚਕ ਅੰਕ (ਏ ਕਿਊ ਆਈ) 350 ਅਤੇ 400 ਦੇ ਵਿਚਕਾਰ ਦਰਜ ਕੀਤਾ ਗਿਆ ਜੋ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਗਿਆ। ਇਸੇ ਤਰ੍ਹਾਂ ਵਜ਼ੀਰਪੁਰ ਅਤੇ ਬਵਾਨਾ ਵਿੱਚ ਸਥਿਥੀ ਮੁੜ ‘ਗੰਭੀਰ’ ਸ਼੍ਰੇਣੀ ਵਿੱਚ ਪੁੱਜ ਗਈ ਹੈ।

ਪ੍ਰਦੂਸ਼ਣ ਦੇ ਨਾਲ-ਨਾਲ ਵਧਦੀ ਠੰਢ ਅਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਏਮਜ਼ ਵਿੱਚ ਜ਼ਹਿਰੀਲੇ ਧੂੰਏਂ ਕਾਰਨ ਏ ਕਿ ਊ ਆਈ 347 ਤੱਕ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਨੂੰ ‘ਬਹੁਤ ਖਰਾਬ’ ਦੱਸਿਆ ਗਿਆ ਹੈ। ਦਿੱਲੀ-ਐੱਨਸੀਆਰ ਲਗਪਗ ਇੱਕ ਮਹੀਨੇ ਤੋਂ ਲਗਾਤਾਰ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਹਾਲਾਂਕਿ ਪਿਛਲੇ ਦੋ ਤੋਂ ਤਿੰਨ ਦਿਨਾਂ ਵਿੱਚ ਸੁਧਾਰ ਦੇ ਕੁਝ ਸੰਕੇਤ ਦਿਖਾਈ ਦਿੱਤੇ ਜਿਸ ਕਾਰਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਬੁੱਧਵਾਰ ਸ਼ਾਮ ਨੂੰ ਤੁਰੰਤ ਪ੍ਰਭਾਵ ਨਾਲ ਜੀਆਰਏਪੀ ਪੜਾਅ 3 ਪਾਬੰਦੀਆਂ ਨੂੰ ਵਾਪਸ ਲੈ ਲਿਆ ਪਰ ਅਜੇ ਵੀ ਸਮੁੱਚੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿੱਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਜਾਰੀ ਕੀਤੇ ਅੰਕੜਿਆਂ ਨੇ ਸ਼ਹਿਰ ਭਰ ਵਿੱਚ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਇੱਕ ਨਵਾਂ ਵਾਧਾ ਦਿਖਾਇਆ ਹੈ। ਵਜ਼ੀਰਪੁਰ ਅਤੇ ਬਵਾਨਾ ਸਭ ਤੋਂ ਵੱਧ ਪ੍ਰਭਾਵਿਤ ਸਥਾਨਾਂ ਵਜੋਂ ਉੱਭਰੇ। ਬਹੁਤ ਜ਼ਿਆਦਾ ਪ੍ਰਦੂਸ਼ਿਤ ਹਵਾ ਕਾਰਨ ਇੱਕ ਵਾਰ ਫਿਰ ਨਿਵਾਸੀਆਂ ਦਾ ਦਮ ਘੁੱਟ ਗਿਆ ਹੈ। ਸੀ ਪੀ ਸੀ ਬੀ ਦੇ ਅੰਕੜਿਆਂ ਅਨੁਸਾਰ ਸਵੇਰੇ 6 ਵਜੇ, ਵਜ਼ੀਰਪੁਰ ਵਿੱਚ ਏ ਕਿਊ ਆਈ 404 ਸੀ, ਜਦੋਂ ਕਿ ਬਵਾਨਾ ਵਿੱਚ 403 ਦਰਜ ਕੀਤਾ ਗਿਆ। ਹੋਰ ਇਲਾਕਿਆਂ ਵਿੱਚ ਵੀ ਮਾੜੀ ਹਾਲਤ ਸੀ।

Advertisement

ਵਿਵੇਕ ਵਿਹਾਰ ਵਿੱਚ 395, ਜਹਾਂਗੀਰਪੁਰੀ ਵਿੱਚ 392, ਆਨੰਦ ਵਿਹਾਰ ਵਿੱਚ 386, ਨਰੇਲਾ ਵਿੱਚ 386, ਬੁਰਾੜੀ ਵਿੱਚ 368, ਚਾਂਦਨੀ ਚੌਕ ਵਿੱਚ 368, ਸੋਨੀਆ ਵਿਹਾਰ ਵਿੱਚ 355, ਅਤੇ ਆਰਕੇ ਪੁਰਮ ਵਿੱਚ 354 ਦਾ ਏ ਕਿਊ ਆਈ ਰਿਕਾਰਡ ਕੀਤਾ ਗਿਆ। ਇਹ ਸਾਰੇ ਬਹੁਤ ਮਾੜੇ ਵਰਗ ਵਿੱਚ ਆਉਂਦੇ ਹਨ। ਸਵੇਰ ਤੋਂ ਹੀ ਧੁੰਦ ਦੀ ਇੱਕ ਮੋਟੀ ਪਰਤ ਨੇ ਸ਼ਹਿਰ ਨੂੰ ਢੱਕ ਲਿਆ। ਇਸ ਨਾਲ ਸਵੇਰੇ ਅਤੇ ਸ਼ਾਮ ਨੂੰ ਦਿਸਣ ਹੱਦ ਘੱਟ ਜਾਂਦੀ ਹੈ। ਅਜਿਹੇ ਵਾਤਾਵਰਣ ਵਿੱਚ ਸਾਹ ਲੈਣਾ ਔਖਾ ਹੈ। ਸਿਹਤ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਲੰਬੇ ਸਮੇਂ ਤੱਕ ਸੰਪਰਕ ਖ਼ਤਰਨਾਕ ਹੋ ਸਕਦਾ ਹੈ। ਉਹ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਅਤੇ ਲੋੜ ਪੈਣ ’ਤੇ ਹੀ ਬਾਹਰ ਨਿਕਲਣ। ਮਾਹਿਰਾਂ ਮੁਤਾਬਕ ਸਹੀ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਖਤਰਨਾਕ ਸਥਿਤੀਆਂ ਵਿੱਚ ਸਾਵਧਾਨੀਆਂ ਜ਼ਰੂਰੀ ਹਨ।

Advertisement

ਪ੍ਰਦੂਸ਼ਣ ਘਟਾਉਣ ਲਈ ਮੁਹਿੰਮ ਜਾਰੀ: ਰੇਖਾ ਗੁਪਤਾ

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਦੂਸ਼ਣ ਘਟਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਜਾਰੀ ਹੈ। ਧੂੜ ਕੰਟਰੋਲ, ਸੈਨੀਟੇਸ਼ਨ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਪ੍ਰਦੂਸ਼ਣ ਦੇ ਸਾਰੇ ਸਰੋਤਾਂ ਵਿਰੁੱਧ ਕਾਰਵਾਈ ਹਰ ਪੱਧਰ ’ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਅਤੇ ਵਿਧਾਇਕ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਨਿੱਜੀ ਤੌਰ ’ਤੇ ਖੇਤਰ ਦਾ ਦੌਰਾ ਕਰ ਰਹੇ ਹਨ ਅਤੇ ਤੁਰੰਤ ਜ਼ਰੂਰੀ ਨਿਰਦੇਸ਼ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪ੍ਰਦੂਸ਼ਣ ਕੰਟਰੋਲ ਮੁਹਿੰਮ ਜਾਰੀ ਹੈ।

Advertisement
×