ਨਿਤੀਸ਼ ਕਤਲ ਕੇਸ: ‘ਹੁਣ ਵਿਆਹ ਹੈ, ਫਿਰ ਬੱਚੇ'; ਸੁਪਰੀਮ ਕੋਰਟ ਨੇ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਇਨਕਾਰ
Nitish Katara Murder: ਸੁਪਰੀਮ ਕੋਰਟ ਨੇ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਇਨਕਾਰ ਕਰ ਦਿੱਤਾ। ਵਿਕਾਸ ਯਾਦਵ 2002 ਦੀ Nitish Katara ਕਤਲ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ 25 ਸਾਲ ਦੀ ਸਜ਼ਾ ਮਿਲੀ ਹੋਈ ਹੈ।
ਇਹ ਮਾਮਲਾ ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਸੁਣਿਆ। ਵਿਕਾਸ ਯਾਦਵ ਨੇ ਦਿੱਲੀ ਹਾਈ ਕੋਰਟ ਦੇ 9 ਸਤੰਬਰ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ, ਜਿਸ ’ਚ ਉਸ ਦੀ ਅੰਤਰਿਮ ਜਮਾਨਤ ਵਧਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ।
ਵਿਕਾਸ ਨੇ ਦਲੀਲ ਦਿੱਤੀ ਕਿ ਉਸਦੀ ਵਿਆਹ ਦੀ ਤਰੀਕ 5 ਸਤੰਬਰ ਹੈ ਅਤੇ ਉਸਨੂੰ ਸਜ਼ਾ ਦੇ ਹਿੱਸੇ ਵਜੋਂ ਲਾਏ ਗਏ 54 ਲੱਖ ਰੁਪਏ ਦੇ ਜੁਰਮਾਨੇ ਦੀ ਰਕਮ ਇਕੱਠੀ ਕਰਨੀ ਹੈ। ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਆਧਾਰ ਕਾਰਡ ਵੀ ਨਹੀਂ ਹੈ ਅਤੇ ਉਸ ਨੇ ਕਈ ਜ਼ਰੂਰੀ ਦਸਤਾਵੇਜ਼ ਬਣਵਾਉਣੇ ਹਨ।
ਕੋਰਟ ਨੇ ਕਿਹਾ ,“ ਜੇਕਰ ਇਸ ਤਰ੍ਹਾਂ ਦੀ ਜ਼ਮਾਨਤ ਦਿੱਤੀ ਗਈ ਤਾਂ ਇਹ ਪ੍ਰਕਿਰਿਆ ਬਣ ਜਾਵੇਗੀ। ਹੁਣ ਵਿਆਹ ਲਈ, ਫਿਰ ਬੱਚਿਆਂ ਲਈ, ਫਿਰ ਹੋਰ ਕੁਝ... ਇਹ ਤਾਂ ਕਦੇ ਖ਼ਤਮ ਨਹੀਂ ਹੋਏਗਾ।”
ਦੱਸ ਦਈਏ ਕਿ ਵਿਕਾਸ ਯਾਦਵ ਉੱਤਰ ਪ੍ਰਦੇਸ਼ ਦੇ ਆਗੂ ਡੀ.ਪੀ. ਯਾਦਵ ਦਾ ਪੁੱਤਰ ਹੈ। ਉਸਦੇ ਕਜ਼ਨ ਵਿਸ਼ਾਲ ਯਾਦਵ ਨੂੰ ਵੀ Nitish Katara ਦੇ ਕਤਲ ਦੇ ਮਾਮਲੇ ’ਚ ਸਜ਼ਾ ਹੋਈ ਸੀ। ਉਹ ਨਿਤੀਸ਼ ਅਤੇ ਭਾਰਤੀ ਯਾਦਵ (ਵਿਕਾਸ ਦੀ ਭੈਣ) ਦੇ ਰਿਸ਼ਤੇ ਦੇ ਵਿਰੋਧੀ ਸਨ ਕਿਉਂਕਿ ਉਹ ਵੱਖ ਵੱਖ ਜਾਤੀਆਂ ਨਾਲ ਸਬੰਧਤ ਸਨ।