ਨਿਤੀਸ਼ ਨੇ ਦਿੱਤਾ ਅਸਤੀਫ਼ਾ; ਭਲਕੇ 10ਵੀਂ ਮੁੱਖ ਮੰਤਰੀ ਵਜੋਂ ਵਾਰ ਲੈਣਗੇ ਹਲਫ਼
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਲਕੇ ਯਾਨਿਕੀ ਵੀਰਵਾਰ, ਉਹ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸਵੇਰੇ 11:30 ਵਜੇ ਗਾਂਧੀ ਮੈਦਾਨ ਵਿੱਚ ਹੋਵੇਗਾ।
ਸਮਾਗਮ ਲਈ ਦੋ ਸਟੇਜਾਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਅਤੇ 11 ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ। 150 ਮਹਿਮਾਨਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ।
ਇਸ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਦੇ ਸੈਂਟਰਲ ਹਾਲ ਵਿੱਚ ਨੀਤੀਸ਼ ਕੁਮਾਰ ਨੂੰ NDA ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ। ਬੁੱਧਵਾਰ ਸਵੇਰੇ 11 ਵਜੇ ਪਟਨਾ ਦੇ ਭਾਜਪਾ (BJP) ਦਫ਼ਤਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਈ। ਇਸ ਵਿੱਚ ਸਮਰਾਟ ਚੌਧਰੀ ਨੂੰ ਵਿਧਾਇਕ ਦਲ ਦਾ ਨੇਤਾ ਅਤੇ ਵਿਜੇ ਸਿਨਹਾ ਨੂੰ ਵਿਧਾਨ ਮੰਡਲ ਦਾ ਉਪ-ਨੇਤਾ ਚੁਣਿਆ ਗਿਆ ਹੈ।
ਇਸ ਦਾ ਮਤਲਬ ਹੈ ਕਿ ਹੁਣ ਇਹ ਤੈਅ ਹੋ ਗਿਆ ਹੈ ਕਿ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਹੀ ਨਵੀਂ ਸਰਕਾਰ ਵਿੱਚ ਉਪ-ਮੁੱਖ ਮੰਤਰੀ (Deputy CM) ਹੋਣਗੇ। ਇਸੇ ਦੌਰਾਨ, ਭਾਜਪਾ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ, JDU ਦੇ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਨੀਤੀਸ਼ ਕੁਮਾਰ ਨੂੰ ਉਨ੍ਹਾਂ ਦਾ ਆਗੂ ਚੁਣਿਆ ਗਿਆ ਸੀ।
