NIA ਵੱਲੋਂ ਬਿਸ਼ਨੋਈ ਗੈਂਗ-BKI ਗਠਜੋੜ ਕੇਸ ਵਿੱਚ 22ਵੇਂ ਦੋਸ਼ੀ ਖ਼ਿਲਾਫ਼ ਚਾਰਜਸ਼ੀਟ ਦਾਇਰ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 2022 ਦੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਅਤਿਵਾਦ-ਗੈਂਗਸਟਰ ਗਠਜੋੜ ਕੇਸ ਦੀ ਜਾਂਚ ਦੇ ਸਬੰਧ ਵਿੱਚ 22ਵੇਂ ਦੋਸ਼ੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਕੌਮੀ ਰਾਜਧਾਨੀ ਵਿੱਚ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ...
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 2022 ਦੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਅਤਿਵਾਦ-ਗੈਂਗਸਟਰ ਗਠਜੋੜ ਕੇਸ ਦੀ ਜਾਂਚ ਦੇ ਸਬੰਧ ਵਿੱਚ 22ਵੇਂ ਦੋਸ਼ੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।
ਇਹ ਕੌਮੀ ਰਾਜਧਾਨੀ ਵਿੱਚ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ 5ਵੀਂ ਚਾਰਜਸ਼ੀਟ ਹੈ, ਜਿਸ ਵਿੱਚ ਅਤਿਵਾਦ ਵਿਰੋਧੀ ਏਜੰਸੀ ਨੇ ਰਾਹੁਲ ਸਰਕਾਰ ’ਤੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀ ਸਹੂਲਤ ਦੇਣ ਦਾ ਦੋਸ਼ ਲਗਾਇਆ ਹੈ।
ਐੱਨ ਆਈ ਏ ਅਨੁਸਾਰ ਰਾਹੁਲ ਸਰਕਾਰ ਗੈਂਗ ਦੇ ਮੈਂਬਰਾਂ ਨੂੰ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਤੋਂ ਇਲਾਵਾ, ਉਨ੍ਹਾਂ ਲਈ ਆਧਾਰ ਕਾਰਡ, ਵੋਟਰ ਆਈ ਡੀ ਅਤੇ ਬੈਂਕ ਪਾਸਬੁੱਕ ਵਰਗੇ ਜਾਅਲੀ ਪਛਾਣ ਦਸਤਾਵੇਜ਼ ਤਿਆਰ ਕਰਨ ਅਤੇ ਪ੍ਰਬੰਧ ਕਰਨ ਵਿੱਚ ਸ਼ਾਮਲ ਸੀ।
ਐੱਨ ਆਈ ਏ ਨੇ ਕੇਸ ਵਿੱਚ ਆਪਣੀਆਂ ਜਾਂਚਾਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਦੋਸ਼ੀ ਨੇ ਸਹਿ-ਦੋਸ਼ੀ ਸਚਿਨ ਬਿਸ਼ਨੋਈ ਸਮੇਤ ਗੈਂਗ ਦੇ ਮੈਂਬਰਾਂ ਨੂੰ ਦੇਸ਼ ਤੋਂ ਭੱਜਣ ਅਤੇ ਆਪਣੀਆਂ ਅਤਿਵਾਦੀ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਧੋਖਾਧੜੀ ਨਾਲ ਪਾਸਪੋਰਟ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ।
ਐੱਨ ਆਈ ਏ ਨੇ ਕਿਹਾ, "ਸਰਕਾਰ ਇਸ ਮਾਮਲੇ ਵਿੱਚ ਹੁਣ ਤੱਕ ਚਾਰਜਸ਼ੀਟ ਕੀਤੇ ਜਾਣ ਵਾਲਾ 22ਵਾਂ ਦੋਸ਼ੀ ਹੈ। ਇਨ੍ਹਾਂ ਵਿੱਚੋਂ ਰਾਹੁਲ ਸਮੇਤ 18 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਚਾਰ ਫਰਾਰ ਹਨ,"।
ਇਹ ਕੇਸ ਮੂਲ ਰੂਪ ਵਿੱਚ ਦਿੱਲੀ ਪੁਲੀਸ ਸਪੈਸ਼ਲ ਸੈੱਲ ਵੱਲੋਂ 4 ਅਗਸਤ, 2022 ਨੂੰ ਦਰਜ ਕੀਤਾ ਗਿਆ ਸੀ। ਐੱਨ.ਆਈ.ਏ. ਨੇ ਉਸੇ ਸਾਲ 26 ਅਗਸਤ ਨੂੰ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ।