ਚਿਲੀ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ’ਤੇ ਅਗਲੇ ਗੇੜ ਦੀ ਗੱਲਬਾਤ ਦਸੰਬਰ ਵਿੱਚ ਹੋਣ ਦੀ ਸੰਭਾਵਨਾ
ਭਾਰਤ ਅਤੇ ਚਿਲੀ ਵਿਚਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (FTA) ’ਤੇ ਅਗਲੇ ਗੇੜ ਦੀ ਗੱਲਬਾਤ ਦਸੰਬਰ ਵਿੱਚ ਹੋਣ ਦੀ ਉਮੀਦ ਹੈ।ਦੱਖਣੀ ਅਮਰੀਕੀ ਦੇਸ਼ ਨਾਲ ਇਹ ਸਮਝੌਤਾ ਭਾਰਤ ਨੂੰ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਦਵਾ ਸਕਦਾ ਹੈ, ਜੋ ਇਲੈਕਟ੍ਰਾਨਿਕਸ, ਵਾਹਨਾਂ ਅਤੇ ਸੂਰਜੀ ਖੇਤਰਾਂ...
Advertisement
ਭਾਰਤ ਅਤੇ ਚਿਲੀ ਵਿਚਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (FTA) ’ਤੇ ਅਗਲੇ ਗੇੜ ਦੀ ਗੱਲਬਾਤ ਦਸੰਬਰ ਵਿੱਚ ਹੋਣ ਦੀ ਉਮੀਦ ਹੈ।ਦੱਖਣੀ ਅਮਰੀਕੀ ਦੇਸ਼ ਨਾਲ ਇਹ ਸਮਝੌਤਾ ਭਾਰਤ ਨੂੰ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਦਵਾ ਸਕਦਾ ਹੈ, ਜੋ ਇਲੈਕਟ੍ਰਾਨਿਕਸ, ਵਾਹਨਾਂ ਅਤੇ ਸੂਰਜੀ ਖੇਤਰਾਂ ਲਈ ਅਹਿਮ ਹਨ।
ਭਾਰਤ ਅਤੇ ਚਿਲੀ ਨੇ ਸੈਂਟੀਆਗੋ ਵਿੱਚ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ’ਤੇ ਤੀਜੇ ਗੇੜ ਦੀ ਗੱਲਬਾਤ ਪੂਰੀ ਕੀਤੀ, ਜੋ ਚਾਰ ਦਿਨ ਚੱਲੀ ਅਤੇ 30 ਅਕਤੂਬਰ ਨੂੰ ਸਮਾਪਤ ਹੋਈ। ਇਸ ਸਮਝੌਤੇ ਤਹਿਤ ਭਾਰਤ ਚਿਲੀ ਤੋਂ ਮਹੱਤਵਪੂਰਨ ਖਣਿਜਾਂ ਲਈ ਵਿਸ਼ੇਸ਼ ਸਹੂਲਤ ਪ੍ਰਾਪਤ ਕਰਨ ਦੀ ਮੰਗ ਕਰ ਰਿਹਾ ਹੈ।
Advertisement
ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ ਦਾ ਚਿਲੀ ਨਾਲ ਵਧਦਾ ਵਪਾਰਕ ਸਬੰਧ ਇਹ ਦਰਸਾਉਂਦਾ ਹੈ ਕਿ ਭਾਰਤ ਲਾਤੀਨੀ ਅਮਰੀਕੀ ਖੇਤਰ ਨਾਲ ਮਜ਼ਬੂਤ ਭਾਈਵਾਲੀ ਬਣਾਉਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਿਸ ਵਿੱਚ ਦੋਵਾਂ ਧਿਰਾਂ ਲਈ ਲਾਭਕਾਰੀ ਅਤੇ ਵਿਆਪਕ ਆਰਥਿਕ ਸਹਿਯੋਗ ਸ਼ਾਮਲ ਹੈ।
Advertisement
Advertisement
×

