ਦਿੱਲੀ ’ਵਰਸਿਟੀ ’ਚ ਵਿਦਿਆਰਥੀ ਚੋਣਾਂ ਲਈ ਨਵੇਂ ਨਿਯਮ ਜਾਰੀ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣਾਂ ਦੌਰਾਨ ਕੈਂਪਸ ਦੀ ਸਫ਼ਾਈ ਬਣਾਈ ਰੱਖਣ ਅਤੇ ਭੰਨਤੋੜ ਨੂੰ ਰੋਕਣ ਲਈ ਦਿੱਲੀ ਯੂਨੀਵਰਸਿਟੀ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਚੋਣਾਂ ਦੌਰਾਨ ਪ੍ਰਚਾਰ ਕੀਤੇ ਜਾਣ ਵਾਲੇ ਪੋਸਟਰਾਂ ਲਈ ਹਰੇਕ ਸੰਸਥਾ ਵਿੱਚ ਦੋ ਕੰਧਾਂ ਨਿਰਧਾਰਤ ਕੀਤੀਆਂ ਜਾਣਗੀਆਂ। ਹਰੇਕ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ 1 ਲੱਖ ਰੁਪਏ ਦੇ ਬਾਂਡ ‘ਤੇ ਦਸਤਖਤ ਕਰਨੇ ਹੋਣਗੇ। ਝੂਠੇ ਨਾਮ ਦੀ ਵਰਤੋਂ ਦੀ ਰਿਪੋਰਟ 24 ਘੰਟਿਆਂ ਦੇ ਅੰਦਰ ਪੁਲੀਸ ਨੂੰ ਕਰਨੀ ਹੋਵੇਗੀ।
ਉਲੰਘਣਾ ਕਰਨ ‘ਤੇ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ, ਮੁਅੱਤਲ, ਬਰਖ਼ਾਸਤਗੀ ਜਾਂ ਉਮੀਦਵਾਰ ਨੂੰ ਰੱਦ ਐਲਾਨਿਆ ਜਾ ਸਕਦਾ ਹੈ। ਪ੍ਰਚਾਰ ਪਾਬੰਦੀਆਂ ਜਿਵੇਂ ਪੋਸਟਰ, ਰੈਲੀਆਂ, ਰੋਡ ਸ਼ੋ, ਸਪੀਕਰਾਂ ਅਤੇ ਗੱਡੀਆਂ ਦੀ ਵਰਤੋਂ ਬਾਰੇ ਨਿਯਮ ਵੀ ਸ਼ਾਮਿਲ ਹਨ। ਸੰਭਾਵੀ ਵਿਦਿਆਰਥੀਆਂ ਵੱਲੋਂ ਆਪਣੇ ਨਾਵਾਂ ਨਾਲ ਕੁਝ ਵਾਧੂ ਅੱਖਰ ਲਾ ਕੇ ਕੰਧਾ ਖਰਾਬ ਕਰਨ ਨੂੰ ਠੱਲਣ ਲਈ ਵੀ ਨਿਯਮ ਬਣਾਇਆ ਗਿਆ ਹੈ। ਨਾਮ ਨੂੰ ਸਿਰਫ਼ ਅਧਿਕਾਰਤ ਸਰਕਾਰੀ ਪ੍ਰਕਿਰਿਆਵਾਂ ਰਾਹੀਂ ਹੀ ਬਦਲੇ ਜਾਣ ਦੀ ਆਗਿਆ ਦਿੱਤੀ ਗਈ ਹੈ। ਹਰੇਕ ਕਾਲਜ ਦੀ ਜਾਇਦਾਦ ਨੂੰ ਨੁਕਸਾਨ ਤੋਂ ਰੋਕਣ ਲਈ ਕਾਲਜ ਇੱਕ ਕਮੇਟੀ ਬਣਾਏਗਾ। ਉਮੀਦਵਾਰ ਬਹਿਸਾਂ ਦੀ ਮੇਜ਼ਬਾਨੀ ਅਤੇ ਔਨਲਾਈਨ ਅਪਲੋਡ ਕੀਤੀ ਜਾਵੇਗੀ। ਬਾਹਰੀ ਲੋਕਾਂ ਦੇ ਦਾਖਲੇ ਦੀ ਬਾਇਓਮੈਟ੍ਰਿਕ ਜਾਂਚ ਕਰਕੇ ਹੀ ਆਗਿਆ ਦਿੱਤੀ ਜਾਵੇਗੀ। ਬਾਹਰੀ ਲੋਕਾਂ ਦੇ ਦਾਖਲੇ ਸਬੰਧੀ ਸਖਤ ਪ੍ਰਬੰਧ ਕੀਤੇ ਜਾਣਗੇ। ਧਿਕਾਰਤ ਸਮਾਗਮਾਂ ਲਈ ਗੈਸਟ ਹਾਊਸ ਜਾਂ ਹੋਸਟਲ ਬੁੱਕ ਕਰਨ ਦੀ ਮਨਾਹੀ ਹੈ।