ਨਵੀਂ ਆਬਕਾਰੀ ਨੀਤੀ: ਕੇਜਰੀਵਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਸੀਬੀਆਈ
ਬਾਕੀ ਸਾਰੇ ਮੁਲਜ਼ਮਾਂ ਦੀ ਜਾਂਚ ਮੁਕੰਮਲ
Advertisement
ਨਵੀਂ ਦਿੱਲੀ, 6 ਜੁਲਾਈ
ਸੀਬੀਆਈ ਨੇ ਅੱਜ ਸਰਵਉਚ ਅਦਾਲਤ ਨੂੰ ਸਪਸ਼ਟ ਕੀਤਾ ਹੈ ਕਿ ਨਵੀਂ ਆਬਕਾਰੀ ਨੀਤੀ ਮਾਮਲੇ ਵਿਚ ਸਾਰੇ ਮੁਲਾਜ਼ਮਾਂ ਦੀ ਜਾਂਚ ਮੁਕੰਮਲ ਹੋ ਗਈ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਦੇ ਇਸ ਮਾਮਲੇ ਵਿਚ ਰੋਲ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਦੇ ਵਕੀਲ ਡੀ ਪੀ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਾਰ ਜੂਨ ਤੋਂ ਬਾਅਦ ਨਵੇਂ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਵੇਲੇ ਸਿਰਫ ਕੇਜਰੀਵਾਲ ਬਾਰੇ ਵੀ ਪੜਤਾਲ ਕਰਨੀ ਰਹਿੰਦੀ ਹੈ ਤੇ ਬਾਕੀ ਮੁਲਜ਼ਮਾਂ ਦੀ ਜਾਂਚ ਲਗਪਗ ਮੁਕੰਮਲ ਹੋ ਗਈ ਹੈ।
Advertisement
Advertisement