ਨਵੀਂ ਦਿੱਲੀ:ਅੱਗ ਵਿੱਚ ਝੁਲਸਣ ਕਾਰਨ ਮਹਿਲਾ ਦੀ ਮੌਤ
ਅੱਗ ਲਗਣ ਦੇ ਕਾਰਨਾਂ ਦਾ ਨਹੀਂ ਹੋ ਸਕਿਆ ਖ਼ੁਲਾਸਾ- ਪੁਲੀਸ
Advertisement
ਉੱਤਰ-ਪੂਰਬੀ ਦਿੱਲੀ ਦੇ ਭਗਤ ਸਿੰਘ ਕਲੋਨੀ ਵਿੱਚ ਅੱਜ ਸਵੇਰੇ ਇੱਕ 40 ਸਾਲਾ ਔਰਤ ਦੀ ਅੱਗ ਲੱਗਣ ਨਾਲ ਮੌਤ ਹੋ ਗਈ। ਅਧਾਿਕਾਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਔਰਤ ਦੀ ਪਛਾਣ ਮੰਜੂ ਜੈਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਨਿਊ ਉਸਮਾਨਪੁਰ ਵਿੱਚ ਭਗਤ ਸਿੰਘ ਕਲੋਨੀ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਸਵੇਰੇ 7 ਵਜੇ ਮਿਲੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਦਮਕਲ ਵਿਭਾਗ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ।
ਅਧਿਕਾਰੀ ਨੇ ਕਿਹਾ, "ਅੱਗ ਘਰ ਦੀ ਜ਼ਮੀਨੀ ਮੰਜ਼ਿਲ 'ਤੇ ਲੱਗੀ ਸੀ। ਮੰਜੂ ਜੈਨ ਨੂੰ ਤੁਰੰਤ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।"
Advertisement
ਪੁਲੀਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Advertisement