ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀਂ ਦਿੱਲੀ ਪੁਲੀਸ ਨੇ ਚੋਰੀ ਦੇ 8 ਦੋਪਹੀਆ ਵਾਹਨ ਬਰਾਮਦ ਕਰਕੇ ਮੁਲਜ਼ਮ ਗ੍ਰਿਫ਼ਤਾਰ ਕੀਤੇ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਜਨਵਰੀ ਦਿੱਲੀ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 8 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਭਾਰਤ ਨਗਰ ਥਾਣਾ ਪੁਲੀਸ ਨੇ ਚਾਰ ਸਕੂਟੀਆਂ ਬਰਾਮਦ ਕਰਕੇ ਮੁਲਜ਼ਮ ਰਾਮੂ ਨੂੰ ਬਟਨਦਾਰ ਚਾਕੂ ਸਮੇਤ...
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 18 ਜਨਵਰੀ

Advertisement

ਦਿੱਲੀ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 8 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਭਾਰਤ ਨਗਰ ਥਾਣਾ ਪੁਲੀਸ ਨੇ ਚਾਰ ਸਕੂਟੀਆਂ ਬਰਾਮਦ ਕਰਕੇ ਮੁਲਜ਼ਮ ਰਾਮੂ ਨੂੰ ਬਟਨਦਾਰ ਚਾਕੂ ਸਮੇਤ ਗ੍ਰਿਫਤਾਰ ਕੀਤਾ ਹੈ। ਉਸ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ। ਪੁਲੀਸ ਨੇ ਦੱਸਿਆ ਕਿ ਐੱਲਬੀ ਕਾਲਜ ਕੋਲ ਸਵਾਮੀ ਨਰਾਇਣ ਮਾਰਗ ਉੱਤੇ ਨਾਕੇ ਦੌਰਾਨ ਪੁਲੀਸ ਨੇ ਤੇਜ਼ ਰਫ਼ਤਾਰ ਸਕੂਟੀ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਪਿਛਲੇ ਮੁੜ ਗਿਆ। ਪੁਲੀਸ ਨੇ ਉਸ ਨੂੰ ਫਿਰ ਕਾਬੂ ਕੀਤਾ ਤੇ ਉਸ ਦੇ ਘਰੋਂ ਤੇ ਹੋਰ ਥਾਵੇਂ ਕੁੱਲ ਚਾਰ ਸਕੂਟੀਆਂ ਬਰਾਮਦ ਕੀਤੀਆਂ, ਜੋ ਰਾਮੂ ਨੇ ਚੋਰੀ ਕੀਤੀਆਂ ਸਨ।

ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਅਪਰਾਧ ਸ਼ਾਖਾ ਨੇ ਦੋ ਕਥਿਤ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਸਕੂਟੀਆਂ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।

ਪੁਲੀਸ ਨੇ ਬਿੰਦਾਪੁਰ ਨਿਵਾਸੀ ਸੂਰਜ ਬਾਬੂ ਤੇ ਜਨਕਪੁਰੀ ਦੇ ਰਹਿਣ ਵਾਲੇ ਸੁਭਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਜਨਕਪੁਰੀ ਇਲਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੇ ਦੋਪਹੀਆ ਵਾਹਨ ਦੇ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਚੋਰੀ ਦਾ ਸੀ। ਪੁੱਛ ਪੜਤਾਲ ਦੌਰਾਨ ਅਪਰਾਧ ਸ਼ਾਖਾ ਨੇ ਦੋ ਪਹੀਆ ਗੱਡੀਆਂ ਚੋਰੀ ਕਰਨ ਦੇ ਕੁਲ ਚਾਰ ਮਾਮਲੇ ਹੱਲ ਕੀਤੇ ਹਨ।

Advertisement