ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰੂ ਨੇ ਵੰਦੇ ਮਾਤਰਮ ਨਾਲ ਧੋਖਾ ਕੀਤਾ, ਮੁਸਲਿਮ ਲੀਗ ਦੇ ਦਬਾਅ ਹੇਠ ਇਸਦੀ ਭਾਵਨਾ ਨਾਲ ਸਮਝੌਤਾ ਕੀਤਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮੁਸਲਿਮ ਲੀਗ ਦੇ ਦਬਾਅ ਹੇਠ ‘ਵੰਦੇ ਮਾਤਰਮ’ ਦੀ ਭਾਵਨਾ ਨਾਲ ਸਮਝੌਤਾ ਕਰਕੇ ਇਸ ਨਾਲ ‘ਧੋਖਾ’ ਕੀਤਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਕਾਂਗਰਸ ਦੀ ਤੁਸ਼ਟੀਕਰਨ (appeasement) ਦੀ ਨੀਤੀ...
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮੁਸਲਿਮ ਲੀਗ ਦੇ ਦਬਾਅ ਹੇਠ ‘ਵੰਦੇ ਮਾਤਰਮ’ ਦੀ ਭਾਵਨਾ ਨਾਲ ਸਮਝੌਤਾ ਕਰਕੇ ਇਸ ਨਾਲ ‘ਧੋਖਾ’ ਕੀਤਾ।

ਉਨ੍ਹਾਂ ਕਿਹਾ ਕਿ ਬਾਅਦ ਵਿੱਚ ਕਾਂਗਰਸ ਦੀ ਤੁਸ਼ਟੀਕਰਨ (appeasement) ਦੀ ਨੀਤੀ ਨੇ ਦੇਸ਼ ਦੀ ਵੰਡ (Partition of India) ਨੂੰ ਵੀ ਸਵੀਕਾਰ ਕਰਵਾ ਦਿੱਤਾ।

Advertisement

ਅੱਜ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ’ਤੇ ਇੱਕ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸਲਿਮ ਲੀਗ ਦੇ ਆਗੂ ਐਮ.ਏ. ਜਿਨਾਹ ਨੇ ਸਭ ਤੋਂ ਪਹਿਲਾਂ 15 ਅਕਤੂਬਰ 1937 ਨੂੰ ਲਖਨਊ ਤੋਂ ਵੰਦੇ ਮਾਤਰਮ ਦਾ ਵਿਰੋਧ ਤੇਜ਼ ਕੀਤਾ ਅਤੇ 20 ਅਕਤੂਬਰ ਨੂੰ, ਨਹਿਰੂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਲਿਖਿਆ, ਜਿਸ ਵਿੱਚ ਜਿਨਾਹ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਈ ਗਈ ਅਤੇ ਨੋਟ ਕੀਤਾ ਗਿਆ ਕਿ ‘ਵੰਦੇ ਮਾਤਰਮ’ ਦੇ ‘ਆਨੰਦਮਠ’ ਪਿਛੋਕੜ ਵਿੱਚ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਦੀ ਸਮਰੱਥਾ ਹੈ।

‘ਵੰਦੇ ਮਾਤਰਮ’ ਬਾਰੇ ਮਹਾਤਮਾ ਗਾਂਧੀ ਦੇ ਹਵਾਲੇ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੀਆਂ ਤਾਕਤਾਂ ਅਤੇ ਪ੍ਰੇਰਨਾਵਾਂ ਸਨ ਜਿਨ੍ਹਾਂ ਨੇ ਗਾਂਧੀ ਦੇ ‘ਵੰਦੇ ਮਾਤਰਮ’ ਬਾਰੇ ਵਿਚਾਰਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।

ਗਾਂਧੀ ਨੇ 2 ਦਸੰਬਰ 1905 ਨੂੰ ਦੱਖਣੀ ਅਫ਼ਰੀਕਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਹਫ਼ਤਾਵਾਰੀ ‘ਇੰਡੀਅਨ ਓਪੀਨੀਅਨ’ ਵਿੱਚ ਲਿਖਿਆ: “ ਬੰਕਿਮ ਚੰਦਰ ਦੁਆਰਾ ਰਚਿਆ ਗਿਆ ਗੀਤ ਵੰਦੇ ਮਾਤਰਮ, ਬੰਗਾਲ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਸਵਦੇਸ਼ੀ ਕ੍ਰਾਂਤੀ ਦੌਰਾਨ, ਬੰਗਾਲ ਵਿੱਚ ਵੱਡੀਆਂ ਰੈਲੀਆਂ ਹੋਈਆਂ ਜਿੱਥੇ ਲੱਖਾਂ ਲੋਕ ਇਕੱਠੇ ਹੋਏ ਅਤੇ ਬੰਕਿਮ ਦਾ ਗੀਤ ਗਾਇਆ। ਇਹ ਗੀਤ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਹ ਲੱਗਦਾ ਹੈ ਜਿਵੇਂ ਇਹ ਸਾਡਾ ਰਾਸ਼ਟਰੀ ਗੀਤ ਬਣ ਗਿਆ ਹੋਵੇ। ਇਸ ਦੀਆਂ ਭਾਵਨਾਵਾਂ ਉੱਚੀਆਂ ਹਨ ਅਤੇ ਇਹ ਦੂਜੇ ਦੇਸ਼ਾਂ ਦੇ ਗੀਤਾਂ ਨਾਲੋਂ ਵੱਧ ਮਿੱਠਾ ਹੈ। ਇਸ ਦਾ ਇਕੋ-ਇੱਕ ਉਦੇਸ਼ ਸਾਨੂੰ ਆਜ਼ਾਦੀ ਜਿੱਤਣ ਲਈ ਪ੍ਰੇਰਿਤ ਕਰਨਾ ਹੈ। ਇਹ ਭਾਰਤ ਨੂੰ ਇੱਕ ਮਾਂ ਵਜੋਂ ਦੇਖਦਾ ਹੈ ਅਤੇ ਇਸਦੀ ਪੂਜਾ ਕਰਨ ਲਈ ਸਾਨੂੰ ਪ੍ਰੇਰਿਤ ਕਰਦਾ ਹੈ।”

ਵੰਦੇ ਮਾਤਰਮ' ਨਾਲ ਸਦੀ ਪੁਰਾਣਾ ਧੋਖਾ ਕਿਉਂ?: ਮੋਦੀ

1875 ਵਿੱਚ ਜਦੋਂ ਬੰਕਿਮ ਚੰਦਰ ਚੈਟਰਜੀ ਨੇ ਪਹਿਲੀ ਵਾਰ ‘ਵੰਦੇ ਮਾਤਰਮ’ ਲਿਖਿਆ ਸੀ, ਉਸ ਦੀ ਉਤਪਤੀ (genesis) ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਸਵਾਲ ਕੀਤਾ , “ਜੇ ਇਹ ਗੀਤ ਇੰਨਾ ਮਹਾਨ ਸੀ, ਇਸ ਦੀਆਂ ਭਾਵਨਾਵਾਂ ਉੱਚੀਆਂ ਸਨ ਅਤੇ ਜੇ ਇਸ ਵਿੱਚ ਅੰਗਰੇਜ਼ਾਂ ਵਿਰੁੱਧ ਭਾਰਤੀਆਂ ਨੂੰ ਖੇਤਰਾਂ ਤੋਂ ਪਾਰ ਇੱਕਜੁੱਟਤਾ ਦੇ ਇੱਕ ਧਾਗੇ ਵਿੱਚ ਬੰਨ੍ਹਣ ਦੀ ਤਾਕਤ ਸੀ, ਤਾਂ ਬੀਤੀ ਸਦੀ ਵਿੱਚ ਵੰਦੇ ਮਾਤਰਮ ਨਾਲ ਧੋਖਾ ਕਿਉਂ ਹੋਇਆ?”

Advertisement
Tags :
freedom strugglehistorical debateIndian independenceIndian PoliticsJawaharlal NehruMuslim LeaguenationalismPM ModiPolitical controversyVande Mataram
Show comments