DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਖੋ ਵੀਡੀਓ India Pak News: ਪਾਕਿਸਤਾਨ ਤੇ ਦਹਿਸ਼ਤਗਰਦਾਂ ਖ਼ਿਲਾਫ਼ ਫੌਜੀ ਕਾਰਵਾਈ ਸਿਰਫ ਮੁਲਤਵੀ ਕੀਤੀ: ਮੋਦੀ

ਪਾਕਿਸਤਾਨ ਨਾਲ ਸਿਰਫ ਪੀਓਕੇ ਤੇ ਦਹਿਸ਼ਤਗਰਦੀ ਬਾਰੇ ਗੱਲਬਾਤ ਹੋਵੇਗੀ; ਪਾਣੀ ਤੇ ਖੂਨ ਇਕੋ ਸਮੇਂ ਨਹੀਂ ਵਹੇਗਾ; ਪਾਕਿ ਸਰਕਾਰ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕਰ ਰਹੀ ਤੇ ਇਕ ਦਿਨ ਇਹ ਪਾਕਿਸਤਾਨ ਨੂੰ ਵੀ ਖਤਮ ਕਰ ਦੇਣਗੇ; ਪ੍ਰਧਾਨ ਮੰਤਰੀ ਨੇ ਭਾਰਤੀ ਫੌਜਾਂ ਨੂੰ ਚੌਕਸ ਕਰਦਿਆਂ ਪਹਿਲਗਾਮ ਦੇ ਦੁੱਖ ਨੂੰ ਅਸਹਿਣਸ਼ੀਲ ਦੱਸਿਆ; ਦਹਿਸ਼ਤਗਰਦਾਂ ਨੂੰ ਦੱਸਿਆ ਕਿ ਭੈਣਾਂ ਤੇ ਲੜਕੀਆਂ ਦੇ ਮੱਥੇ ਦਾ ਸਿੰਦੂਰ ਮਿਟਾਉਣ ਦਾ ਕੀ ਨਤੀਜਾ ਹੁੰਦਾ ਹੈ
  • fb
  • twitter
  • whatsapp
  • whatsapp
featured-img featured-img
**EDS: THIRD PARTY IMAGE** In this screenshot via PMO website, Prime Minister Narendra Modi addresses the Nation, Monday, May 12, 2025. (PMO via PTI Photo)(PTI05_12_2025_000302B)
Advertisement

ਨਵੀਂ ਦਿੱਲੀ, 12 ਮਈ

Prime Minister Narendra Modi address the nation ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਹ ਅਪਰੇਸ਼ਨ ਸਿੰਧੂਰ ਦੀ ਸ਼ੁਰੂਆਤ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਸਭ ਤੋਂ ਪਹਿਲਾਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਪਹਿਲਗਾਮ ਦਾ ਦੁੱਖ ਅਸਹਿਣਸ਼ੀਲ ਹੈ, ਇਸ ਤੋਂ ਬਾਅਦ ਦਹਿਸ਼ਤਗਰਦਾਂ ਨੂੰ ਦੱਸਿਆ ਗਿਆ ਕਿ ਭੈਣਾਂ ਤੇ ਲੜਕੀਆਂ ਦੇ ਮੱਥੇ ਦਾ ਸਿੰਦੂਰ ਮਿਟਾਉਣ ਦਾ ਕੀ ਨਤੀਜਾ ਹੁੰਦਾ ਹੈ। ਭਾਰਤੀ ਰੱਖਿਆ ਬਲਾਂ ਨੇ 100 ਤੋਂ ਜ਼ਿਆਦਾ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਉਨ੍ਹਾਂ ਭਾਰਤੀ ਫੌਜਾਂ ਨੂੰ ਦਹਿਸ਼ਤਗਰਦਾਂ ਨੂੰ ਸਬਕ ਸਿਖਾਉਣ ਲਈ ਖੁੱਲ੍ਹੀ ਛੁੱਟੀ ਦਿੱਤੀ ਸੀ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਹਾਲ ਦੀ ਘੜੀ ਸਿਰਫ ਮੁਲਤਵੀ ਹੀ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ, ਅਸੀਂ ਪਾਕਿਸਤਾਨ ਹਵਾਈ ਫੌਜ ਦੇ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ ਜਿਸ ਬਾਰੇ ਪਾਕਿਸਤਾਨ ਡੀਂਗਾਂ ਮਾਰਦਾ ਸੀ। ਪਾਕਿਸਤਾਨ ਨੇ ਸਾਡੇ ਗੁਰਦੁਆਰਿਆਂ, ਮੰਦਰਾਂ, ਸਕੂਲਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਰ ਦੁਨੀਆ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਮਿਜ਼ਾਈਲ ਤੇ ਡਰੋਨ ਢਹਿ ਢੇਰੀ ਹੋ ਗਏ। ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ। ਜੇ ਪਾਕਿਸਤਾਨ ਵਲੋਂ ਮੁੜ ਹਮਲਾ ਕੀਤਾ ਗਿਆ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਪਰੇਸ਼ਨ ਸਿੰਧੂਰ ਨੇ ਦਹਿਸ਼ਤਗਰਦੀ ਖ਼ਿਲਾਫ਼ ਨਵੀਂ ਲਕੀਰ ਖਿੱਚ ਦਿੱਤੀ ਹੈ ਤੇ ਭਾਰਤ ਆਪਣੀਆਂ ਸ਼ਰਤਾਂ ਤੇ ਤਰੀਕਿਆਂ ਨਾਲ ਜਵਾਬ ਦੇਵੇਗਾ।’

ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੋਲੀਬੰਦੀ ਦੇ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘਟਿਆ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿਚ ਦਹਿਸ਼ਤਗਰਦਾਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦਾ ਬਦਲਾ ਲੈਣ ਲਈ ਭਾਰਤ ਵੱਲੋਂ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ 100 ਤੋਂ ਵੱਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕੀਤਾ ਕਿ ਹੁਣ ਪਾਣੀ ਤੇ ਖੂਨ ਇਕੋ ਸਮੇਂ ਨਹੀਂ ਵਹੇਗਾ। ਭਾਰਤ ਦੀਆਂ ਤਿੰਨੋਂ ਸੈਨਾਵਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹੁਣ ਜੇ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ ਦਹਿਸ਼ਤਗਰਦੀ ਤੇ ਪੀਓਕੇ ਬਾਰੇ ਹੋਵੇਗੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਕਜੁਟ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਏਕਤਾ ਹੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਜੰਗ ਦਾ ਵੇਲਾ ਨਹੀਂ ਹੈ ਪਰ ਇਹ ਦਹਿਸ਼ਤਗਰਦੀ ਦਾ ਵੀ ਵੇਲਾ ਨਹੀਂ ਹੈ। ਦਹਿਸ਼ਤਗਰਦੀ ਖ਼ਿਲਾਫ਼ ਜ਼ੀਰੋ ਟਾਲਰੈਂਸ ਬਿਹਤਰ ਸਮਾਜ ਤੇ ਦੁਨੀਆ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਜਿਸ ਤਰ੍ਹਾਂ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਤਾਂ ਇਕ ਦਿਨ ਇਹ ਦਹਿਸ਼ਤਗਰਦੀ ਪਾਕਿਸਤਾਨ ਨੂੰ ਵੀ ਖਤਮ ਕਰ ਦੇਵੇਗੀ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਕਈ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਭਾਰਤ ਨੇ ਡਟ ਕੇ ਜਵਾਬ ਦਿੱਤਾ ਸੀ। ਪੀਟੀਆਈ

Advertisement
×