DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਰਿੰਦਰ ਮੋਦੀ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਪੁੱਜੇ

Prime Minister Narendra Modi arrives in South Africa to attend G20 Summitਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਰੋਜ਼ਾ ਫੇਰੀ ਲਈ ਦੱਖਣੀ ਅਫਰੀਕਾ ਪੁੱਜ ਗਏ ਹਨ। ਸ੍ਰੀ ਮੋਦੀ ਜੌਹੈੱਨਬਰਗ ਵਿਚ ਜੀ20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ...

  • fb
  • twitter
  • whatsapp
  • whatsapp
Advertisement

Prime Minister Narendra Modi arrives in South Africa to attend G20 Summitਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਰੋਜ਼ਾ ਫੇਰੀ ਲਈ ਦੱਖਣੀ ਅਫਰੀਕਾ ਪੁੱਜ ਗਏ ਹਨ। ਸ੍ਰੀ ਮੋਦੀ ਜੌਹੈੱਨਬਰਗ ਵਿਚ ਜੀ20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਅਫ਼ਰੀਕੀ ਮਹਾਂਦੀਪ ਵਿਚ G20 ਸੰਮੇਲਨ ਹੋ ਰਿਹਾ ਹੈ। ਸ੍ਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਇਹ ਇੱਕ ਖਾਸ ਸੰਮੇਲਨ ਹੈ ਕਿਉਂਕਿ ਇਹ ਅਫ਼ਰੀਕਾ ਵਿੱਚ ਹੋ ਰਿਹਾ ਹੈ। ਉੱਥੇ ਵੱਖ-ਵੱਖ ਵਿਸ਼ਵ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਮੋਦੀ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਹੋ ਰਹੇ 20ਵੇਂ G20 ਆਗੂਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਸੱਦੇ ’ਤੇ ਆਏ ਹਨ। G20 ਦੇਸ਼ਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸਿਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਅਫਰੀਕੀ ਯੂਨੀਅਨ ਸ਼ਾਮਲ ਹਨ।

ਪੀਟੀਆਈ

Advertisement

Advertisement
Advertisement
×