ਔਰਤ ਦਾ ਕਤਲ
ਦਿੱਲੀ ਦੇ ਆਦਰਸ਼ ਨਗਰ ਰੇਲਵੇ ਸਟੇਸ਼ਨ ਨੇੜੇ ਲਗਪਗ 40 ਸਾਲਾ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸਬਜ਼ੀ ਮੰਡੀ ਖੇਤਰ ਵਿੱਚ ਰੇਲਵੇ ਪੁਲੀਸ ਦੇ ਸਟਾਫ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਔਰਤ ਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਝਾੜੀਆਂ...
Advertisement
ਦਿੱਲੀ ਦੇ ਆਦਰਸ਼ ਨਗਰ ਰੇਲਵੇ ਸਟੇਸ਼ਨ ਨੇੜੇ ਲਗਪਗ 40 ਸਾਲਾ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸਬਜ਼ੀ ਮੰਡੀ ਖੇਤਰ ਵਿੱਚ ਰੇਲਵੇ ਪੁਲੀਸ ਦੇ ਸਟਾਫ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਔਰਤ ਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਝਾੜੀਆਂ ’ਚੋਂ ਮਿਲੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਕੱਪੜੇ ਫਟੇ ਹੋਏ ਅਤੇ ਉਸ ਦੇ ਚਿਹਰੇ ਅਤੇ ਸਿਰ ’ਤੇ ਸੱਟਾਂ ਨਿਸ਼ਾਨ ਸਨ। ਪੁਲੀਸ ਅਨੁਸਾਰ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਲੱਗਦਾ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਔਰਤਾਂ ਦੀਆਂ ਚੱਪਲਾਂ ਤੇ ਇਕ ਮਰਦ ਦੀਆਂ ਚੱਪਲਾਂ ਦਾ ਜੋੜਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਪੁਲੀਸ ਅਨੁਸਾਰ ਔਰਤ ਦੇ ਪਰਿਵਾਰ ਦਾ ਪਤਾ ਲਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿ ਮਹਿੰਦਰਾ ਪਾਰਕ ਪੁਲੀਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ। -ਪੀਟੀਆਈ
Advertisement
Advertisement
×

