ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਕੂ ਮਾਰ ਕੇ ਕਤਲ

ਦਿੱਲੀ ਦੇ ਗਾਜ਼ੀਪੁਰ ਵਿੱਚ ਇੱਕ ਵਿਅਕਤੀ ਜਦੋਂ ਆਪਣੇ ਦੋਸਤ ਨਾਲ ਆਪਣਾ ਜਨਮਦਿਨ ਮਨਾ ਰਿਹਾ ਸੀ ਉਸ ਸਮੇਂ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਜੋ ਪੇਪਰ ਮਾਰਕੀਟ ਖੇਤਰ ਵਿੱਚ ਆਪਣੇ ਦੋਸਤ ਨਾਲ...
Advertisement

ਦਿੱਲੀ ਦੇ ਗਾਜ਼ੀਪੁਰ ਵਿੱਚ ਇੱਕ ਵਿਅਕਤੀ ਜਦੋਂ ਆਪਣੇ ਦੋਸਤ ਨਾਲ ਆਪਣਾ ਜਨਮਦਿਨ ਮਨਾ ਰਿਹਾ ਸੀ ਉਸ ਸਮੇਂ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਜੋ ਪੇਪਰ ਮਾਰਕੀਟ ਖੇਤਰ ਵਿੱਚ ਆਪਣੇ ਦੋਸਤ ਨਾਲ ਆਪਣੀ ਗੱਡੀ ਵਿੱਚ ਸੀ। ਉਹ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਸਨ ਜਦੋਂ ਇੱਕ ਮੋਟਰਸਾਈਕਲ ਸਵਾਰ ਨੇ ਕਥਿਤ ਤੌਰ ‘ਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਇਸ ਮਗਰੋਂ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋ ਗਈ। ਇਸੇ ਦੌਰਾਨ ਮੋਟਰਸਾਈਕਲ ਸਵਾਰ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ। ਉਨ੍ਹਾਂ ਨੇ ਵਿਕਾਸ ਅਤੇ ਸੁਮਿਤ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ‘ਤੇ ਵਾਰ-ਵਾਰ ਚਾਕੂ ਮਾਰੇ। ਵਿਕਾਸ ਮੌਕੇ ‘ਤੇ ਹੀ ਦਮ ਤੋੜ ਗਿਆ, ਜਦੋਂ ਕਿ ਸੁਮਿਤ ਜ਼ਖਮੀ ਹੋ ਗਿਆ। ਹਮਲਾਵਰ ਵਾਰਦਾਤ ਮਗਰੋਂ ਫ਼ਰਾਰ ਹੋ ਗਏ।

Advertisement

Advertisement