ਦਿੱਲੀ ਦੇ ਚਾਣਕਿਆਪੁਰੀ ਵਿਚ ਸੰਸਦ ਮੈਂਬਰ ਆਰ.ਸੁਧਾ ਦੀ ਚੇਨ ਖੋਹੀ
ਤਾਮਿਲ ਨਾਡੂ ਭਵਨ ਨੇੜੇ ਵਾਪਰੀ ਘਟਨਾ; ਸਵੇਰ ਦੀ ਸੈਰ ’ਤੇ ਨਿਕਲੀ ਸੀ ਸੰਸਦ ਮੈਂਬਰ
Advertisement
ਅਣਪਛਾਤੇ ਹਮਲਾਵਰ ਅੱਜ ਸਵੇਰੇ ਤਾਮਿਲ ਨਾਡੂ ਦੇ Mayiladuthurai ਤੋਂ ਸੰਸਦ ਮੈਂਬਰ ਆਰ. ਸੁਧਾ ਦੀ ਚਾਣਕਿਆਪੁਰੀ ਦੀ ਡਿਪਲੋਮੈਟਿਕ ਐਨਕਲੇਵ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਲੈ ਗਏ। ਸੰਸਦ ਮੈਂਬਰ ਉਸ ਮੌਕੇ ਸਵੇਰ ਦੀ ਸੈਰ ਕਰ ਰਹੀ ਸੀ। ਚਾਣਕਿਆਪੁਰੀ ਵਿੱਚ ਕਈ ਦੂਤਾਵਾਸ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਨਿਵਾਸ ਸਥਾਨ ਹਨ।
ਪੁਲੀਸ ਨੇ ਦੱਸਿਆ ਕਿ ਸੁਧਾ, ਜੋ ਇਥੇ ਤਾਮਿਲਨਾਡੂ ਭਵਨ ਵਿੱਚ ਰਹਿ ਰਹੀ ਹੈ, ਆਮ ਵਾਂਗ ਸਵੇਰ ਦੀ ਸੈਰ ਲਈ ਨਿਕਲੀ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਮੁਲਜ਼ਮਾਂ ਦੀ ਪੈੜ ਨੱਪਣ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਲਈ ਕਈ ਪੁਲੀਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।’’
Advertisement
ਪੁਲੀਸ ਚਸ਼ਮਦੀਦਾਂ ਨਾਲ ਵੀ ਗੱਲ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਤਾਮਿਲਨਾਡੂ ਭਵਨ ਅਤੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।
Advertisement