ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ 100 ਤੋਂ ਵੱਧ ਜਵਾਨਾਂ ਦੀ ਮੌਤ ਹੋਈ: ਲੈਫਟੀਨੈਂਟ ਜਨਰਲ ਰਾਜੀਵ ਘਈ
ਗੁਆਂਢੀ ਦੇਸ਼ ਦੇ 12 ਜਹਾਜ਼ ਵੀ ਨੁਕਸਾਨੇ ਜਾਣ ਦਾ ਕੀਤਾ ਦਾਅਵਾ
Advertisement
Pakistan lost over 100 personnel, 12 aircraft during Operation Sindoor: DGMO Lt Gen Rajiv Ghai
ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਅਪ੍ਰੇਸ਼ਨ (ਡੀਜੀਐਮਓ) ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਅੱਜ ਕਿਹਾ ਕਿ ਪਾਕਿਸਤਾਨ ਨੇ ਅਪ੍ਰੇਸ਼ਨ ਸਿੰਧੂਰ ਦੌਰਾਨ ਕੰਟਰੋਲ ਰੇਖਾ ਦੇ ਨਾਲ 100 ਤੋਂ ਵੱਧ ਫੌਜੀ ਜਵਾਨ ਗੁਆ ਦਿੱਤੇ। ਸ੍ਰੀ ਘਈ ਨੇ ਦੇਸ਼ ਦੀ ਫੌਜ ਵਲੋਂ ਮਰਨ ਉਪਰੰਤ ਦਿੱਤੇ ਗਏ ਪੁਰਸਕਾਰਾਂ ਦੀ ਸੂਚੀ ਦਾ ਹਵਾਲਾ ਦਿੰਦਿਆਂ ਕਿਹਾ ਕਿ 0ਮਈ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਟਕਰਾਅ ਦੌਰਾਨ ਪਾਕਿਸਤਾਨ ਦੇ 12 ਜਹਾਜ਼ ਨੁਕਸਾਨੇ ਗਏ ਸਨ ਜਦੋਂ ਕਿ ਕੁਝ ਦਿਨ ਪਹਿਲਾਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਵੀ ਇਹੀ ਕਿਹਾ ਸੀ।
Advertisement
ਲੈਫਟੀਨੈਂਟ ਜਨਰਲ ਘਈ ਨੇ ਇਹ ਵੀ ਕਿਹਾ ਕਿ ਭਾਰਤੀ ਜਲ ਸੈਨਾ ਆਪਣੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜੇਕਰ ਪਾਕਿਸਤਾਨ ਨੇ ਅੱਗੇ ਵੀ ਦੁਸ਼ਮਣੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੁੰਦਾ ਤਾਂ ਭਾਰਤ ਨੇ ਪਾਕਿਸਤਾਨ ਵਾਲੇ ਪਾਸੇ ਤਬਾਹੀ ਮਚਾ ਦੇਣੀ ਸੀ। ਪੀਟੀਆਈ
Advertisement
Advertisement
×