DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਸਟਿਸ ਵਰਮਾ ਖ਼ਿਲਾਫ਼ ਡਟੇ 100 ਤੋਂ ਵੱਧ ਸੰਸਦ ਮੈਂਬਰ: ਰਿਜਿਜੂ

ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਸਭ ਲਈ ਚਿੰਤਾਜਨਕ ਕਰਾਰ
  • fb
  • twitter
  • whatsapp
  • whatsapp
featured-img featured-img
**EDS: SCREENSHOT VIA PTI VIDEOS** New Delhi: Union Minister Kiren Rijiju addresses a press conference, in Delhi, Tuesday, April 1, 2025. (PTI Photo) (PTI04_01_2025_000219B)
Advertisement
ਪਾਰਲੀਮਾਨੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਦੱਸਿਆ ਕਿ ਜਸਟਿਸ ਯਸ਼ਵੰਤ ਵਰਮਾ ਨੁੂੰ ਹਟਾਉਣ ਬਾਰੇ ਮਤਾ ਸੰਸਦ ’ਚ ਲਿਆਉਣ ਸਬੰਧੀ ਨੋਟਿਸ ’ਤੇ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ 100 ਤੋਂ ਵੱਧ ਸੰਸਦ ਮੈਂਬਰ ਦਸਤਖ਼ਤ ਕਰ ਚੁੱਕੇ ਹਨ ਤੇ ਲੋਕ ਸਭਾ ’ਚ ਮਹਾਦੋਸ਼ ਦੀ ਪ੍ਰਕਿਰਿਆ ਲਈ ਇਹ ਗਿਣਤੀ ਲੋੜੀਂਦੀ ਨਾਲੋਂ ਵੱੱਧ ਹੈ ਜਦਕਿ ਹਾਲੇ ਦਸਤਖ਼ਤੀ ਮੁਹਿੰਮ ਜਾਰੀ ਹੈ।

ਸਰਬ ਪਾਰਟੀ ਮੀਟਿੰਗ ਤੋਂ ਬਾਅਦ ਰਿਜਿਜੂ ਨੇ ਕਿਹਾ ਕਿ ਸੰਸਦੀ ਸਲਾਹਕਾਰ ਕਮੇਟੀ ਇਹ ਨਿਰਧਾਰਿਤ ਕਰੇਗੀ ਕਿ ਕਦੋਂ ਇਸ ਮਤੇ ਨੁੂੰ ਪੇਸ਼ ਕੀਤਾ ਜਾਵੇ। ਜੱਜ ਨੁੂੰ ਹਟਾਉਣ ਵਾਲੇ ਮਤੇ ਲਈ ਲੋਕ ਸਭਾ ਦੇ ਘੱਟ ਤੋਂ ਘੱਟ 100 ਤੇ ਰਾਜ ਸਭਾ ਦੇ 50 ਮੈਂਬਰਾਂ ਦੇ ਦਸਤਖ਼ਤ ਹੋਣੇ ਚਾਹੀਦੇ ਹਨ।

Advertisement

ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਵਿੱਚ ਸਰਕਾਰ ਇਹ ਸਾਫ਼ ਕਰ ਦੇਣਾ ਚਾਹੁੰਦੀ ਹੈ ਕਿ ਉਹ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਖ-ਵੱਖ ਪਾਰਟੀਆਂ ਤੇ ਵਿਰੋਧੀ ਧਿਰਾਂ ਦੇ ਸਹਿਯੋਗ ਨਾਲ ਇਹ ਮਤਾ ਲਿਆਏਗੀ।

ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਬਹੁਤ ਹੀ ਸੰਜੀਦਾ ਮਾਮਲਾ ਹੈ ਕਿਉਂਕਿ ਨਿਆਂਪਾਲਿਕਾ ਉਹ ਸਥਾਨ ਹੈ ਜਿੱਥੇ ਲੋਕ ਇਨਸਾਫ਼ ਲੈਣ ਜਾਂਦੇ ਹਨ ਤੇ ਜੇਕਰ ਉੱਥੇ ਹੀ ਭ੍ਰਿਸ਼ਟਾਚਾਰ ਹੋਵੇਗਾ ਤਾਂ ਇਹ ਚਿੰਤਾ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਦੇ ਤਤਕਾਲੀ ਜਸਟਿਸ ਵਰਮਾ ਦੇ ਘਰ ’ਚੋਂ ਸੜੇ ਹੋਏ ਨੋਟਾਂ ਦੇ ਬੰਡਲ ਮਿਲੇ ਸਨ। ਜਸਟਿਸ ਵਰਮਾ ਨੁੂੰ ਬਾਅਦ ਵਿੱਚ ਅਲਾਹਾਬਾਦ ਕੋਰਟ ਵਾਪਸ ਭੇਜਿਆ ਗਿਆ ਤੇ ਨਿਆਂਇਕ ਕੰਮ ਤੋਂ ਦੂਰ ਰੱਖਿਆ ਗਿਆ ਜਦਕਿ ਹਾਲ ਹੀ ਵਿੱਚ ਜਸਟਿਸ ਵਰਮਾ ਨੇ ਖ਼ੁਦ ਨੂੰ ਬੇਗੁਨਾਹ ਦੱਸਦਿਆਂ ਅਦਾਲਤੀ ਕਮੇਟੀ ਦੀ ਰਿਪੋਰਟ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਵੀ ਪਾਈ ਹੈ।

Advertisement
×