MONSOON SESSION: ਵਿਰੋਧੀ ਧਿਰ 'ਅਪਰੇਸ਼ਨ ਸਿੰਧੂਰ' ਉੱਤੇ ਬਹਿਸ ਤੋਂ ਭੱਜ ਰਹੀ: ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਵਿਰੋਧੀ ਧਿਰ ’ਤੇ ਆਪਣੇ ਵਾਅਦੇ ਤੋਂ ਪਿੱਛੇ ਹਟਣ ਤੇ ਲੋਕਾਂ ਨੂੰ 'ਧੋਖਾ' ਦੇਣ ਦੇ ਲਾਏ ਦੋਸ਼
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ, ਜਿਨ੍ਹਾਂ ਨਾਲ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਐਲ. ਮੁਰੂਗਨ ਵੀ ਹਨ। -ਫੋਟੋ: ਪੀਟੀਆਈ
Advertisement
ਸਰਕਾਰ ਨੇ ਸੋਮਵਾਰ ਨੂੰ ਵਿਰੋਧੀ ਧਿਰ ਉਤੇ 'ਪਹਿਲਗਾਮ ਹਮਲੇ' ਅਤੇ 'ਅਪਰੇਸ਼ਨ ਸਿੰਧੁੂਰ' 'ਤੇ ਬਹਿਸ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਚਰਚਾ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਵਿਰੋਧੀ ਧਿਰ ਚਾਹੁੰਦੀ ਸੀ ਕਿ ਸਰਕਾਰ ਇਹ ਭਰੋਸਾ ਦਵੇ ਕਿ ਉਹ 'ਅਪਰੇਸ਼ਨ ਸਿੰਧੂਰ' ਦੀ ਚਰਚਾ ਖ਼ਤਮ ਹੋਣ ਤੋਂ ਬਾਅਦ ਬਿਹਾਰ ਵਿੱਚ ਵੋਟਰ ਸੂਚੀਆਂ ਦੀ 'ਵਿਸ਼ੇਸ਼ ਵਿਆਪਕ ਸੁਧਾਈ' (SIR) 'ਤੇ ਬਹਿਸ ਦੀ ਆਗਿਆ ਦੇਵੇਗੀ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਮਝੌਤੇ ਤੋਂ ਬਾਅਦ ਅਪਰੇਸ਼ਨ ਸਿੰਧੂਰ 'ਤੇ ਚਰਚਾ ਤੋਂ ਭੱਜ ਰਹੀ ਹੈ ਅਤੇ ਹੁਣ ਸ਼ਰਤਾਂ ਲਗਾ ਰਹੀ ਹੈ।
Advertisement
ਉਨ੍ਹਾਂ ਕਿਹਾ ਕਿ ਸੰਸਦ ਨਿਯਮਾਂ ਅਨੁਸਾਰ ਚੱਲਦੀ ਹੈ ਅਤੇ ਵਿਰੋਧੀ ਧਿਰ ਆਪਣੀ ਵਚਨਬੱਧਤਾ ਤੋਂ ਪਿੱਛੇ ਹਟ ਕੇ ਸਭ ਨਾਲ ਧੋਖਾ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ, ‘‘ਵਿਰੋਧੀ ਧਿਰ ਅਪਰੇਸ਼ਨ ਸਿੰਧੂਰ 'ਤੇ ਬਹਿਸ ਤੋਂ ਭੱਜਣ ਦੇ ਰਸਤੇ ਤਲਾਸ਼ ਰਹੀ ਹੈ।’’
Advertisement
×