ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ-ਐੱਨਸੀਆਰ ਵਿੱਚ ਮੌਨਸੂਨ ਦੀ ਦਸਤਕ

ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਮਗਰੋਂ ਕਿਣ-ਮਿਣ ਹੋਈ ਸ਼ੁਰੂ; ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 29 ਜੂਨ

Advertisement

ਦਿੱਲੀ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੰਦੇ ਹੋਏ ਅੱਜ ਕੌਮੀ ਰਾਜਧਾਨੀ ਵਿੱਚ ਮੌਨਸੂਨ ਪਹੁੰਚ ਗਿਆ, ਜੋ ਕਿ 30 ਜੂਨ ਦੀ ਆਮ ਤਾਰੀਖ ਤੋਂ ਇੱਕ ਦਿਨ ਪਹਿਲਾਂ ਸੀ। ਭਾਰਤ ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ 8 ਜੁਲਾਈ ਦੀ ਆਮ ਤਾਰੀਖ ਤੋਂ ਨੌਂ ਦਿਨ ਪਹਿਲਾਂ ਹੀ ਅੱਗੇ ਵਧ ਗਿਆ ਸੀ। ਦਿੱਲੀ ਸਣੇ ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਬਹਾਦਰਗੜ੍ਹ ਤੇ ਸੋਨੀਪਤ ਵਿੱਚ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪਿਆ ਤੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ। ਮੌਸਮ ਏਜੰਸੀ ਨੇ ਕਿਹਾ ਕਿ 29 ਜੂਨ ਨੂੰ ਦੱਖਣ-ਪੱਛਮੀ ਮੌਨਸੂਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਿਆ ਜਦੋਂ ਕਿ ਪੂਰੇ ਦਿੱਲੀ ਖੇਤਰ ਨੂੰ ਕਵਰ ਕੀਤਾ। ਇਸ ਦੇ ਨਾਲ ਦੱਖਣ-ਪੱਛਮੀ ਮੌਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ। ਹਾਲਾਂਕਿ 29 ਮਈ ਤੋਂ 16 ਜੂਨ ਤੱਕ ਲਗਪਗ 18 ਦਿਨਾਂ ਦੀ ਲੰਬੀ ਖੜੋਤ ਰਹੀ। ਹਾਲਾਂਕਿ ਇਸ ਤੋਂ ਬਾਅਦ ਦੇ ਦਿਨਾਂ ਵਿੱਚ ਇਹ ਹੌਲੀ-ਹੌਲੀ ਦੇਸ਼ ਦੇ ਬਾਕੀ ਹਿੱਸਿਆਂ ਨੂੰ ਕਵਰ ਕਰ ਗਿਆ ਪਰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇਸ ਦੀ ਆਮਦ ਵਿੱਚ ਦੇਰੀ ਹੋਈ ਕਿਉਂਕਿ ਇਸ ਖੇਤਰ ’ਤੇ ਚੱਕਰਵਾਤੀ ਹਵਾਵਾਂ ਚੱਲ ਰਹੀਆਂ ਸਨ ਜਿਸ ਨੇ ਮੌਨਸੂਨ ਦੇ ਪ੍ਰਵਾਹ ਨੂੰ ਰੋਕਿਆ। ਆਈਐੱਮਡੀ ਦੇ ਅੰਕੜਿਆਂ ਅਨੁਸਾਰ 2020 ਤੋਂ ਬਾਅਦ ਇਹ ਸਭ ਤੋਂ ਪਹਿਲਾਂ ਮੌਨਸੂਨ ਹੈ, ਜਿਸ ਨੇ ਪੂਰੇ ਦੇਸ਼ ਨੂੰ ਕਵਰ ਕੀਤਾ ਹੈ। ਮੀਂਹ ਵਾਲਾ ਸਿਸਟਮ ਆਮ ਤੌਰ ’ਤੇ ਕੇਰਲ ਵਿੱਚ 1 ਜੂਨ ਤੱਕ ਸ਼ੁਰੂ ਹੁੰਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰਦਾ ਹੈ।

ਇਹ 17 ਸਤੰਬਰ ਦੇ ਆਸਪਾਸ ਉੱਤਰ-ਪੱਛਮ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ। 2020 ਤੋਂ ਬਾਅਦ ਇਹ ਸਭ ਤੋਂ ਪਹਿਲਾਂ ਮੌਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕੀਤਾ ਹੈ। ਅੱਜ ਰਾਜਧਾਨੀ ਵਿੱਚ ਕਈ ਥਾਈਂ ਮੀਂਹ ਪਿਆ। ਇਸ ਨਾਲ ਕਈ ਸੜਕਾਂ ’ਤੇ ਪਾਣੀ ਭਰ ਗਿਆ। ਆਈਐੇੱਮਡੀ ਅਨੁਸਾਰ ਦਿੱਲੀ ਵਿੱਚ ਕਰੀਬ 11 ਵਜੇ ਬਸੰਤ ਕੁੰਜ, ਹੌਜ ਖਾਸ, ਮਾਲਵੀਆ ਨਗਰ, ਕਾਲਕਾਜੀ, ਮਹਿਰੌਲੀ, ਤੁਗਲਕਾਬਾਦ, ਛਤਰਪੁਰ, ਇਗਨੂੰ, ਆਇਆ ਨਗਰ ਅਤੇ ਡੇਰਾਮੰਡੀ ਵਿੱਚ ਬੱਦਲ ਗਰਜਣ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਮਗਰੋਂ ਕਿਣ ਮਿਣ ਸ਼ੁਰੂ ਹੋਈ।

ਦਿੱਲੀ ਵਿੱਚ ਕਲਾਊਡ ਸੀਡਿੰਗ ਰਾਹੀਂ ਨਕਲੀ ਮੀਂਹ

ਦਿੱਲੀ ਵਿੱਚ ਕਲਾਊਡ ਸੀਡਿੰਗ ਰਾਹੀਂ ਨਕਲੀ ਮੀਂਹ ਪਵੇਗਾ। 4-11 ਜੁਲਾਈ ਤੱਕ ਦਿੱਲੀ ਦੇ ਉੱਤਰ-ਪੱਛਮ, ਬਾਹਰੀ ਖੇਤਰ ਵਿੱਚ ਘੱਟ-ਸੁਰੱਖਿਆ ਵਾਲੇ ਹਵਾਈ ਖੇਤਰ ਵਿੱਚ 5 ਉਡਾਣਾਂ ਹੋਣਗੀਆਂ। ਹਰੇਕ ਉਡਾਣ ਲਗਪਗ 90 ਮਿੰਟ ਤੱਕ ਚੱਲੇਗੀ ਅਤੇ ਲਗਪਗ 100 ਵਰਗ ਕਿਲੋਮੀਟਰ ਨੂੰ ਕਵਰ ਕਰੇਗੀ। ਟ੍ਰਾਇਲ ’ਤੇ ਲਗਪਗ 3.21 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਦਿੱਲੀ 4 ਤੋਂ 11 ਜੁਲਾਈ ਦੇ ਵਿਚਕਾਰ ਕਲਾਊਡ ਸੀਡਿੰਗ ਕਾਰਜਾਂ ਦੇ ਨਾਲ ਨਕਲੀ ਮੀਂਹ ਦੇ ਪਹਿਲੇ ਟ੍ਰਾਇਲ ਦੀ ਗਵਾਹੀ ਦੇਣ ਲਈ ਤਿਆਰ ਹੈ। ਉਡਾਣ ਯੋਜਨਾ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਕਾਨਪੁਰ ਵੱਲੋਂ ਪੁਣੇ ਵਿੱਚ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੂੰ ਸੌਂਪ ਦਿੱਤੀ ਗਈ ਹੈ। ਮੌਜੂਦਾ ਮੌਸਮੀ ਹਾਲਾਤ 3 ਜੁਲਾਈ ਤੱਕ ਕਲਾਊਡ ਸੀਡਿੰਗ ਲਈ ਢੁਕਵੇਂ ਨਹੀਂ ਹਨ। ਜੇ ਸ਼ੁਰੂਆਤੀ ਸ਼ਡਿਊਲ ਵਿੱਚ ਮੌਸਮ ਕਾਰਨ ਵਿਘਨ ਪੈਂਦਾ ਹੈ ਤਾਂ ਇੱਕ ਵਿਕਲਪਿਕ ਵਿੰਡੋ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਇੱਕ ਪ੍ਰਸਤਾਵ ਵੀ ਭੇਜਿਆ ਗਿਆ ਹੈ।

Advertisement