ਮੋਬਾਈਲ ਚੋਰੀ ਕਰਨ ਵਾਲਾ ਗਰੋਹ ਕਾਬੂ
ਦਿੱਲੀ ਪੁਲੀਸ ਨੇ ਫੋਨ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 40 ਸਮਾਰਟਫੋਨ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕਥਿਤ ਤੌਰ ’ਤੇ ਆਈਫੋਨ ਚੋਰੀ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਐਲੂਮੀਨੀਅਮ ਪੇਪਰ ਵਿੱਚ...
Advertisement
ਦਿੱਲੀ ਪੁਲੀਸ ਨੇ ਫੋਨ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 40 ਸਮਾਰਟਫੋਨ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕਥਿਤ ਤੌਰ ’ਤੇ ਆਈਫੋਨ ਚੋਰੀ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਐਲੂਮੀਨੀਅਮ ਪੇਪਰ ਵਿੱਚ ਲਪੇਟਦੇ ਸਨ ਤਾਂ ਜੋ ਸਿਗਨਲਾਂ ਨੂੰ ਰੋਕਿਆ ਜਾ ਸਕੇ ਅਤੇ ‘ਫਾਈਂਡ ਮਾਈ ਆਈਫੋਨ’ ਜਾਂ ਰਿਮੋਟ ਲਾਕਿੰਗ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਟਰੇਸ ਹੋਣ ਤੋਂ ਰੋਕਿਆ ਜਾ ਸਕੇ। ਡੀ ਸੀ ਪੀ (ਕ੍ਰਾਈਮ) ਵਿਕਰਮ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਮਹਿੰਗੇ ਮੋਬਾਈਲ ਚੋਰੀ ਕਰਨ ਵਿੱਚ ਸ਼ਾਮਲ ਇੱਕ ਗਿਰੋਹ ਸ਼ਹਿਰ ਵਿੱਚ ਸਰਗਰਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਯਮੁਨਾ ਵਿਹਾਰ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ ਨੂੰ ਰੋਕਿਆ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਸਲਮਾਨ, ਇਮਰਾਨ, ਸ਼ਾਹਰੁਖ ਅਤੇ ਵਸੀਮ ਵਾਸੀਆਨ ਗਾਜ਼ੀਆਬਾਦ ਵਜੋਂ ਹੋਈ ਹੈ।
Advertisement
Advertisement
×

