ਆਜ਼ਾਦੀ ਦਿਵਸ ਮੌਕੇ ਮੈਟਰੋ ਦੇਵੇਗੀ ਵਿਸ਼ੇਸ਼ ਸਹੂਲਤਾਂ
ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਦਿੱਲੀ ਮੈਟਰੋ 15 ਅਗਸਤ ਨੂੰ ਸਾਰੀਆਂ ਲਾਈਨਾਂ ’ਤੇ ਸਵੇਰੇ 4 ਵਜੇ ਸ਼ੁਰੂ ਹੋਵੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ‘ਡੀਐੱਮਆਰਸੀ’ ਨੇ ਇੱਕ ਬਿਆਨ ਵਿੱਚ...
Advertisement
ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਦਿੱਲੀ ਮੈਟਰੋ 15 ਅਗਸਤ ਨੂੰ ਸਾਰੀਆਂ ਲਾਈਨਾਂ ’ਤੇ ਸਵੇਰੇ 4 ਵਜੇ ਸ਼ੁਰੂ ਹੋਵੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ‘ਡੀਐੱਮਆਰਸੀ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਟਰੋ ਰੇਲਗੱਡੀਆਂ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ‘ਤੇ ਚੱਲਣਗੀਆਂ ਅਤੇ ਉਸ ਤੋਂ ਬਾਅਦ ਬਾਕੀ ਦਿਨ ਲਈ ਤੈਅ ਕੀਤੇ ਸਮੇਂ ਦੀ ਪਾਲਣਾ ਕੀਤੀ ਜਾਵੇਗੀ। ‘ਡੀਐੱਮਆਰਸੀ’ ਦੇ ਅਨੁਸਾਰ ਆਜ਼ਾਦੀ ਦਿਵਸ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਜਿਨ੍ਹਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਸੱਦਾ ਪੱਤਰ ਮਿਲਿਆ ਹੈ, ਨੂੰ ਸਮਾਰੋਹ ਸਥਾਨ ’ਤੇ ਜਾਣ ਲਈ ਵਿਸ਼ੇਸ਼ ‘ਕਿਊਆਰ’ ਕੋਡ ਵਾਲੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਮੈਟਰੋ ਦੇ ਲਾਲ ਕਿਲ੍ਹਾ, ਜਾਮਾ ਮਸਜਿਦ ਅਤੇ ਦਿੱਲੀ ਗੇਟ ਸਟੇਸ਼ਨ ਸਮਾਰੋਹ ਸਥਾਨ ਲਾਲ ਕਿਲ੍ਹੇ ਦੇ ਸਭ ਤੋਂ ਨੇੜੇ ਸਥਿਤ ਹਨ।
Advertisement
Advertisement
×