ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵਾਂ ਕਾਰਡੀਓਲੋਜੀ ਸੈਂਟਰ ਬਣਾਉਣ ਸਬੰਧੀ ਮੀਟਿੰਗ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਗੁਰਦੁਆਰਾ ਬਾਲਾ ਸਾਹਿਬ) ਵਿੱਚ ਬਣ ਰਹੇ ਨਵੇਂ ਕਾਰਡੀਓਲੋਜੀ ਸੈਂਟਰ ਦੀ ਸਮੀਖਿਆ ਲਈ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ...
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਹਸਪਤਾਲ ਬਾਰੇ ਨਕਸ਼ਾ ਦੇਖਦੇ ਹੋਏ। -ਫੋਟੋ: ਦਿਓਲ
Advertisement

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਗੁਰਦੁਆਰਾ ਬਾਲਾ ਸਾਹਿਬ) ਵਿੱਚ ਬਣ ਰਹੇ ਨਵੇਂ ਕਾਰਡੀਓਲੋਜੀ ਸੈਂਟਰ ਦੀ ਸਮੀਖਿਆ ਲਈ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਕਾਰਡੀਓਲੋਜੀ ਸੈਂਟਰ ਦੀਆਂ ਤਿਆਰੀਆਂ ਹੁਣ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ ਅਤੇ ਇਹ ਕੇਂਦਰ ਆਧੁਨਿਕ ਜਾਂਚ ਸਹੂਲਤਾਂ, ਵਿਸ਼ੇਸ਼ ਇਲਾਜ ਅਤੇ ਸੇਵਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦਿੱਲੀ ਵਾਸੀਆਂ ਲਈ ਇੱਕ ਮਹੱਤਵਪੂਰਨ ਸਿਹਤ ਸੇਵਾ ਸਾਬਤ ਹੋਵੇਗਾ ਤੇ ਇਸ ਕੇਂਦਰ ਵਿੱਚ ਦਿਲ ਦੇ ਮਰੀਜ਼ਾਂ ਲਈ ਵੱਖ-ਵੱਖ ਉੱਚ ਤਕਨੀਕੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Advertisement
Advertisement
Show comments