MCOCA case against Naresh Balyan: ਅਦਾਲਤ ਨੇ ਪੁਲੀਸ ਨੂੰ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਦਾ ਹੋਰ ਸਮਾਂ ਦਿੱਤਾ
ਨਰੇਸ਼ ਬਾਲਿਆਨ ਖਿਲਾਫ਼ ਮਕੋਕਾ ਕੇਸ: Delhi court grants two more months to police to complete probe
Advertisement
ਨਵੀਂ ਦਿੱਲੀ, 1 ਮਾਰਚ
ਦਿੱਲੀ ਦੀ ਇਕ ਅਦਾਲਤ ਨੇ ‘ਆਪ’ ਆਗੂ ਨਰੇਸ਼ ਬਾਲਿਆਨ ਖ਼ਿਲਾਫ਼ ਮਕੋਕਾ (MCOCA) ਕਾਨੂੰਨ ਤਹਿਤ ਦਰਜ ਕੇਸ ਦੀ ਜਾਂਚ ਪੂਰੀ ਕਰਨ ਲਈ ਪੁਲੀਸ ਨੂੰ ਦੋ ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ਸਪੈਸ਼ਲ ਜੱਜ ਕਾਵੇਰੀ ਬਾਵੇਜਾ ਨੇ ਦਿੱਲੀ ਪੁਲੀਸ ਵੱਲੋਂ ਜਾਂਚ ਪੂਰੀ ਕਰਨ ਲਈ ਮਿਆਦ ’ਚ ਵਾਧੇ ਦੀ ਅਪੀਲ ਜਿਸ ’ਚ ਪੁਲੀਸ ਨੇ ਅਦਾਲਤ ਤੋਂ ਇਸ ਲਈ 90 ਦਿਨ ਹੋਰ ਦੇਣ ਦੀ ਮੰਗ ਕੀਤੀ ਸੀ, ’ਤੇ ਸੁਣਵਾਈ ਕਰਦਿਆਂ ਮਿਆਦ ’ਚ ਵਾਧਾ ਕੀਤਾ।
ਦੱਸਣਯੋਗ ਹੈ ਕਿ ਕਾਨੂੰਨ ਮੁਤਾਬਕ ਜੇਕਰ ਜਾਂਚ ਏਜੰਸੀ ਮੁਲਜ਼ਮ ਦੀ ਗ੍ਰਿਫ਼ਤਾਰੀ ਦੇ ਦਿਨ ਤੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਅਦਾਲਤ ’ਚ ਦੋੋਸ਼ ਪੱਤਰ ਦਾਇਰ ਨਹੀਂ ਕਰਦੀ ਤਾਂ ਮੁਲਜ਼ਮ ਨੂੰ ਜ਼ਮਾਨਤ ਦੇ ਕਾਨੂੰਨੀ ਅਧਿਕਾਰ ਮਿਲ ਜਾਂਦਾ ਹੈ ਜਦੋਂ ਤੱਕ ਜੱਜ ਵੱਲੋਂ ਮਿਆਦ ’ਚ ਤਿੰਨ ਮਹੀਨੇ ਦਾ ਵਾਧਾ ਨਹੀਂ ਕੀਤਾ ਜਾਂਦਾ। ਨਰੇਸ਼ ਬਾਲਿਆਨ ਨੂੰ ਲੰਘੇ ਸਾਲ 4 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਿਰਾਸਤ ਦੇ 90 ਦਿਨਾਂ ਦੀ ਮਿਆਦ 3 ਮਾਰਚ ਨੂੰ ਪੂਰੀ ਹੋਣੀ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਅਹਿਮ ਪੜਾਅ ’ਤੇ ਹੈ ਅਤੇ ਇਸ ਪੂਰੀ ਕਰਨ ਲਈ ਹੋਰ ਸਮਾਂ ਦੀ ਲੋੜ ਹੈ, ਜਿਸ ਮਗਰੋਂ ਜੱਜ ਜਾਂਚ ਪੁੂਰੀ ਕਰਨ ਲਈ ਮਿਆਦ ਵਧਾ ਦਿੱਤੀ। -ਪੀਟੀਆਈ
Advertisement
×