‘Match is fixed’: ਰਾਹੁਲ ਗਾਂਧੀ ਨੇ ਨਵੇਂ ਨਿਰਦੇਸ਼ਾਂ ਸਬੰਧੀ ਚੋਣ ਕਮਿਸ਼ਨ ਨੂੰ ਘੇਰਿਆ
ਨਵੀਂ ਦਿੱਲੀ, 21 ਜੂਨ
Rahul Gandhi alleges EC ‘deleting evidence’ instead of giving answers ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਚੋਣ ਪ੍ਰਕਿਰਿਆ ’ਚ ਖਾਮੀਆਂ ਦੇ ਦੋਸ਼ ਲਾ ਕੇ ਘੇਰਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਆਪਣੇ ਅਧਿਕਾਰੀਆਂ ਨੂੰ 45 ਦਿਨਾਂ ਬਾਅਦ ਚੋਣਾਂ ਦੇ ਸੀਸੀਟੀਵੀ, ਵੈੱਬਕਾਸਟਿੰਗ ਅਤੇ ਵੀਡੀਓ ਫੁਟੇਜ ਨੂੰ ਨਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ । ਅਜਿਹਾ ਕਰ ਕੇ ਚੋਣ ਕਮਿਸ਼ਨ ਨੇ ਜਵਾਬ ਦੇਣ ਦੀ ਥਾਂ ਸਬੂਤਾਂ ਨੂੰ ਮਿਟਾ ਦਿੱਤਾ ਹੈ। ਰਾਹੁਲ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਜਿਸ ਨੇ ਜਵਾਬ ਦੇਣਾ ਸੀ ਉਹੀ ਸਬੂਤ ਮਿਟਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀਡੀਓ ਫੁਟੇਜ ਨੂੰ ਸਾਲ ਵਿੱਚ ਨਹੀਂ ਸਗੋਂ 45 ਦਿਨਾਂ ਵਿੱਚ ਮਿਟਾ ਦਿੱਤਾ ਜਾਵੇਗਾ। ਉਨ੍ਹਾਂ ਹਿੰਦੀ ਵਿਚ ਪੋਸਟ ਕਰਦਿਆਂ ਦੋਸ਼ ਲਾਇਆ ਕਿ ਮੈਚ ਫਿਕਸ ਹੈ ਅਤੇ ਇੱਕ ਫਿਕਸ ਚੋਣ ਲੋਕਤੰਤਰ ਲਈ ਜ਼ਹਿਰ ਹੈ।
ਕਾਂਗਰਸ ਆਗੂ ਦੀ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਚੋਣ ਸੰਸਥਾ ਨੇ ਆਪਣੇ ਰਾਜ ਦੇ ਚੋਣ ਅਧਿਕਾਰੀਆਂ ਨੂੰ 45 ਦਿਨਾਂ ਬਾਅਦ ਚੋਣ ਪ੍ਰਕਿਰਿਆ ਦੀ ਸੀਸੀਟੀਵੀ, ਵੈੱਬਕਾਸਟਿੰਗ ਅਤੇ ਵੀਡੀਓ ਫੁਟੇਜ ਨੂੰ ਨਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ।