ਸ਼ਹੀਦੀ ਦਿਹਾੜਾ: ਸਾਈਕਲ ਯਾਤਰਾ ਦਾ ਪੋਸਟਰ ਜਾਰੀ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸੀਸ ਦੀਆ ਪਰ ਸਿਰਰੁ ਨਾ ਦੀਆ’ ਪੰਜ ਰੋਜ਼ਾ ਸਾਈਕਲ ਯਾਤਰਾ 15 ਨਵੰਬਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੱਕ ਕੀਤੀ ਜਾਵੇਗੀ। ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਇਸ ਯਾਤਰਾ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਦੇ...
Advertisement
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸੀਸ ਦੀਆ ਪਰ ਸਿਰਰੁ ਨਾ ਦੀਆ’ ਪੰਜ ਰੋਜ਼ਾ ਸਾਈਕਲ ਯਾਤਰਾ 15 ਨਵੰਬਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੱਕ ਕੀਤੀ ਜਾਵੇਗੀ। ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਇਸ ਯਾਤਰਾ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਦੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀ ਦੇਣ ਦਾ ਸੁਨੇਹਾ ਦਿੱਤਾ ਜਾਵੇਗਾ। ਅੱਜ ਯਾਤਰਾ ਦਾ ਪੋਸਟਰ ਜਾਰੀ ਕੀਤਾ ਗਿਆ। ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਮੁਤਾਬਕ ਜਬਰੀ ਧਰਮ ਪਰਿਵਰਤਨ, ਨਸ਼ਿਆਂ ਨੂੰ ਨਾਂਹ ਅਤੇ ਬਿਹਤਰ ਜ਼ਿੰਦਗੀ ਜਿਊਣ ਦੇ ਸੰਦੇਸ਼ ਇਸ ਯਾਤਰਾ ਦੇ ਕੇਦਰ ਬਿੰਦੂ ਹੋਣਗੇ। ਇਸ ਮੌਕੇ ਰਾਜੂ ਚੱਢਾ ਅਤੇ ਫੈਡਰੇਸ਼ਨ ਦੇ ਆਗੂ ਹਾਜ਼ਰ ਸਨ। ਇੱਕ ਕਸ਼ਮੀਰੀ ਪੰਡਤ ਨੇ ਕਿਹਾ ਜੰਮੂ ਕਸ਼ਮੀਰ ਦੇ ਹਿੰਦੂ ਹਮੇਸ਼ਾ ਗੁਰੂਆਂ ਦੇ ਰਿਣ੍ਹੀ ਰਹਿਣਗੇ।
Advertisement
Advertisement