ਜਵਾਲਾਮੁਖੀ ਦੀ ਸੁਆਹ ਕਾਰਨ ਕਈ ਉਡਾਣਾਂ ਰੱਦ; ਕਈ ਪ੍ਰਭਾਵਿਤ
ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਕਾਰਨ ਅੱਜ ਵੀ ਭਾਰਤ ਵਿਚ ਕਈ ਉਡਾਣਾਂ ਰੱਦ ਹੋਈਆਂ ਤੇ ਕਈ ਪ੍ਰਭਾਵਿਤ ਹੋਈਆਂ। ਇਸ ਕਾਰਨ ਅੱਜ ਸੱਤ ਕੌਮਾਂਤਰੀ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਲਗਪਗ ਇੱਕ ਦਰਜਨ ਵਿਦੇਸ਼ੀ ਸੇਵਾਵਾਂ ਵਿੱਚ ਦੇਰੀ ਹੋਈ।...
ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਕਾਰਨ ਅੱਜ ਵੀ ਭਾਰਤ ਵਿਚ ਕਈ ਉਡਾਣਾਂ ਰੱਦ ਹੋਈਆਂ ਤੇ ਕਈ ਪ੍ਰਭਾਵਿਤ ਹੋਈਆਂ। ਇਸ ਕਾਰਨ ਅੱਜ ਸੱਤ ਕੌਮਾਂਤਰੀ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਲਗਪਗ ਇੱਕ ਦਰਜਨ ਵਿਦੇਸ਼ੀ ਸੇਵਾਵਾਂ ਵਿੱਚ ਦੇਰੀ ਹੋਈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਮੰਗਲਵਾਰ ਨੂੰ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿਚ ਏਆਈ 2822 (ਚੇਨਈ-ਮੁੰਬਈ), ਏਆਈ 2466 (ਹੈਦਰਾਬਾਦ-ਦਿੱਲੀ), ਏਆਈ 2444 / 2445 (ਮੁੰਬਈ-ਹੈਦਰਾਬਾਦ-ਮੁੰਬਈ) ਅਤੇ ਏਆਈ 2471/2472 (ਮੁੰਬਈ-ਕੋਲਕਾਤਾ-ਮੁੰਬਈ) ਸ਼ਾਮਲ ਹਨ।
ਏਅਰ ਇੰਡੀਆ ਨੇ ਸੋਮਵਾਰ ਤੋਂ ਅੱਜ ਤਕ 13 ਉਡਾਣਾਂ ਰੱਦ ਕਰ ਦਿੱਤੀਆਂ। ਇਥੋਪੀਆ ਵਿੱਚ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਨੇ ਹਵਾਈ ਉਡਾਣਾਂ ਨੂੰ ਪ੍ਰਭਾਵਿਤ ਕੀਤਾ। ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ ਜਿੱਥੋਂ ਰੋਜ਼ਾਨਾ 1,500 ਤੋਂ ਵੱਧ ਉਡਾਣਾਂ ਆਉਂਦੀਆਂ ਤੇ ਜਾਂਦੀਆਂ ਹਨ। ਇਸ ਦੌਰਾਲ ਜਵਾਲਾਮੁਖੀ ਦੀ ਸੁਆਹ ਅੱਜ ਮੰਗਲਵਾਰ ਨੂੰ ਗੁਜਰਾਤ, ਦਿੱਲੀ-ਐਨਸੀਆਰ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਅਸਮਾਨ ਵਿੱਚ ਘੁਲ ਗਈ।
ਪੀਟੀਆਈ

