ਢਿੱਡ ਵਿੱਚ ਚਾਕੂ ਮਾਰ ਕੇ ਮੋਬਾਈਲ ਖੋਹਿਆ
ਬਾਹਰੀ ਦਿੱਲੀ ਦੇ ਆਜ਼ਾਦਪੁਰ ਮੰਡੀ ਵਿੱਚ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਵਾਪਰੀ। ਜਦੋਂ ਇੱਕ ਮਜ਼ਦੂਰ ਵੱਲੋਂ ਇਸ ਵਾਰਦਾਤ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੂੰ ਇਹ ਕਰਨਾ ਬਹੁਤ ਮਹਿੰਗਾ ਪੈ ਗਿਆ। ਮੁਲਜ਼ਮ ਨੇ ਮਜ਼ਦੂਰ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ...
Advertisement
ਬਾਹਰੀ ਦਿੱਲੀ ਦੇ ਆਜ਼ਾਦਪੁਰ ਮੰਡੀ ਵਿੱਚ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਵਾਪਰੀ। ਜਦੋਂ ਇੱਕ ਮਜ਼ਦੂਰ ਵੱਲੋਂ ਇਸ ਵਾਰਦਾਤ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੂੰ ਇਹ ਕਰਨਾ ਬਹੁਤ ਮਹਿੰਗਾ ਪੈ ਗਿਆ। ਮੁਲਜ਼ਮ ਨੇ ਮਜ਼ਦੂਰ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ ਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਚਾਕੂ ਜ਼ਖਮੀ ਦੇ ਢਿੱਡ ਵਿੱਚ ਡੂੰਘਾ ਗਿਆ ਅਤੇ ਉਸ ਦੇ ਗੁਰਦੇ ਵਿੱਚ ਜਾ ਵੱਜਿਆ। ਇਸ ਕਾਰਨ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਕੱਲ੍ਹ ਦੇਰ ਰਾਤ ਆਜ਼ਾਦਪੁਰ ਮੰਡੀ ਦੇ ਸ਼ੈੱਡ ਨੰਬਰ ਪੰਜ ਅਤੇ ਛੇ ਦੇ ਵਿਚਕਾਰ ਵਾਪਰੀ। ਪੀੜਤ ਦੇ ਬਿਆਨ ਦੇ ਆਧਾਰ ‘ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਮਾਮਲੇ ਦੀ ਜਾਂਚ ਦੌਰਾਨ ਨੇੜੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।
Advertisement
Advertisement
×