ਕੇਸ ਤੋਂ ਬਚਣ ਲਈ ਖੁਦ ਨੂੰ ਮ੍ਰਿਤਕ ਐਲਾਨਣ ਵਾਲਾ ਗ੍ਰਿਫ਼ਤਾਰ
ਆਈ ਐੱਸ ਸੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਮੁਕੱਦਮੇ ਤੋਂ ਬਚਣ ਲਈ ਆਪਣੇ ਆਪ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਕ੍ਰਾਈਮ ਬ੍ਰਾਂਚ ਨੇ ਗੋਰਖਪੁਰ ਉੱਤਰ ਪ੍ਰਦੇਸ਼ ਤੋਂ ਭਗੌੜੇ ਮੁਲਜ਼ਮ ਵੀਰੇਂਦਰ ਵਿਮਲ ਨੂੰ ਗ੍ਰਿਫ਼ਤਾਰ...
Advertisement
ਆਈ ਐੱਸ ਸੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਮੁਕੱਦਮੇ ਤੋਂ ਬਚਣ ਲਈ ਆਪਣੇ ਆਪ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਕ੍ਰਾਈਮ ਬ੍ਰਾਂਚ ਨੇ ਗੋਰਖਪੁਰ ਉੱਤਰ ਪ੍ਰਦੇਸ਼ ਤੋਂ ਭਗੌੜੇ ਮੁਲਜ਼ਮ ਵੀਰੇਂਦਰ ਵਿਮਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਅਦਾਲਤ ਵੱਲੋਂ ਜਾਰੀ ਗ਼ੈਰ-ਜ਼ਮਾਨਤੀ ਵਾਰੰਟਾਂ ਦੀ ਪਾਲਣਾ ਤੋਂ ਬਚਣ ਲਈ ਜਾਅਲੀ ਮੌਤ ਸਰਟੀਫਿਕੇਟ ਰਾਹੀਂ ਧੋਖਾਧੜੀ ਨਾਲ ਆਪਣੇ ਆਪ ਨੂੰ ਮ੍ਰਿਤਕ ਐਲਾਨਿਆ ਹੋਇਆ ਸੀ। ਪੁਲੀਸ ਕਮਿਸ਼ਨਰ ਕ੍ਰਾਈਮ ਬ੍ਰਾਂਚ ਦਿੱਲੀ, ਆਦਿੱਤਿਆ ਗੌਤਮ ਨੇ ਦੱਸਿਆ ਕਿ ਵੀਰੇਂਦਰ ਵਿਮਲ ਵਾਸੀ ਪਿੰਡ ਮੁੰਗੇਸ਼ਪੁਰ ਦਿੱਲੀ, ਪੁਲੀਸ ਥਾਣਾ ਬਵਾਨਾ ਅਧੀਨ ਘਰ ਤੋੜਨ, ਚੋਰੀ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ। ਉਸ ਨੇ 24 ਅਗਸਤ 2021 ਨੂੰ ਇੱਕ ਜਾਅਲੀ ਮੌਤ ਸਰਟੀਫਿਕੇਟ ਪ੍ਰਾਪਤ ਕੀਤਾ ਤੇ ਵਰਤਿਆ, ਜਿਸ ਨਾਲ ਅਦਾਲਤੀ ਕਾਰਵਾਈ ਵਿੱਚ ਰੁਕਾਵਟ ਆਈ।
Advertisement
Advertisement
×