ਲਾਊਡ ਸਪੀਕਰ ਰਾਤ 12 ਵਜੇ ਤੱਕ ਵਜਾਉਣ ਦੀ ਇਜਾਜ਼ਤ
ਮੁੱਖ ਮੰਤਰੀ ਰੇਖਾ ਗੁਪਤਾ ਨੇ ਤਿਉਹਾਰਾਂ ਲਈ ਲਾਊਡਸਪੀਕਰ ਵਜਾਉਣ ਦਾ ਆਖ਼ਰੀ ਸਾਮਾਂ ਅੱਧੀ ਰਾਤ ਤੱਕ ਵਧਾ ਦਿੱਤਾ ਹੈ। ਰਾਮਲੀਲਾ ਅਤੇ ਦੁਰਗਾ ਪੂਜਾ ਵਰਗੇ ਸੱਭਿਆਚਾਰਕ ਅਤੇ ਧਾਰਮਿਕ ਜਸ਼ਨ ਵੀ ਅੱਧੀ ਰਾਤ ਤੱਕ ਜਾਰੀ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੂ ਤਿਉਹਾਰਾਂ...
Advertisement
ਮੁੱਖ ਮੰਤਰੀ ਰੇਖਾ ਗੁਪਤਾ ਨੇ ਤਿਉਹਾਰਾਂ ਲਈ ਲਾਊਡਸਪੀਕਰ ਵਜਾਉਣ ਦਾ ਆਖ਼ਰੀ ਸਾਮਾਂ ਅੱਧੀ ਰਾਤ ਤੱਕ ਵਧਾ ਦਿੱਤਾ ਹੈ। ਰਾਮਲੀਲਾ ਅਤੇ ਦੁਰਗਾ ਪੂਜਾ ਵਰਗੇ ਸੱਭਿਆਚਾਰਕ ਅਤੇ ਧਾਰਮਿਕ ਜਸ਼ਨ ਵੀ ਅੱਧੀ ਰਾਤ ਤੱਕ ਜਾਰੀ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੂ ਤਿਉਹਾਰਾਂ ਨੂੰ ਅਕਸਰ ਰਾਤ 10 ਵਜੇ ਦੀ ਸਮਾਂ ਸੀਮਾ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਮਲੀਲਾ ਜਾਂ ਦੁਰਗਾ ਪੂਜਾ ਕਦੇ ਵੀ ਰਾਤ 10 ਵਜੇ ਖਤਮ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਦੂਜੇ ਰਾਜਾਂ ਵਿੱਚ ਸਮਾਗਮ ਦੇਰ ਨਾਲ ਜਾਰੀ ਰਹਿੰਦੇ ਹਨ, ਤਾਂ ਦਿੱਲੀ ਵਿੱਚ ਕਿਉਂ ਨਹੀਂ ਜਾਰੀ ਰਹਿ ਸਕਦੇ। ਉਨ੍ਹਾਂ ਕਿਹਾ ਇਸ ਵਾਰ ਸਾਰੇ ਰਾਮਲੀਲਾ, ਦੁਰਗਾ ਪੂਜਾ ਅਤੇ ਸੱਭਿਆਚਾਰਕ-ਧਾਰਮਿਕ ਤਿਉਹਾਰਾਂ ਨੂੰ ਰਾਤ 12 ਵਜੇ ਤੱਕ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਆਗਿਆ ਸਖ਼ਤ ਸ਼ਰਤਾਂ ਦੇ ਨਾਲ ਹੈ।
Advertisement
Advertisement
×